ਪਿਚਕਾਰੀਆਂ ਤੇ ਗੁਲਾਲ ਨਾਲ ਸਜੇ ਸ਼ੇਰਪੁਰ ਦੇ ਬਾਜ਼ਾਰ
ਪਿਚਕਾਰੀਆਂ ਤੇ ਗੁਲਾਲ ਨਾਲ ਸਜੇ ਸ਼ੇਰਪੁਰ ਦੇ ਬਾਜ਼ਾਰ
Publish Date: Mon, 02 Mar 2026 03:42 PM (IST)
Updated Date: Tue, 03 Mar 2026 04:00 AM (IST)

ਇਲੈਕਟਰੋਨਿਕ ਆਇਟਮਾਂ ਬਣੀਆਂ ਖਿੱਚ ਦਾ ਕੇਂਦਰ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਸਬੇ ਦੇ ਬਾਜ਼ਾਰਾਂ ਅੰਦਰ ਹੋਲੀ ਦੀਆਂ ਤਿਆਰੀਆਂ ਮੁਕੰਮਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਵੱਖ-ਵੱਖ ਬਾਜ਼ਾਰਾਂ ’ਚ ਹੋਲੀ ਨੂੰ ਲੈ ਕੇ ਅਬੀਰ ਗੁਲਾਲ ਰੰਗ ਪਿਚਕਾਰੀਆਂ ਦੀਆਂ ਦੁਕਾਨਾਂ ’ਤੇ ਸਟਾਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਹੋਲੀ ਹੋਲਸੇਲ ਧਮਾਕਾ ਤਹਿਤ ਅਜਿਹੀਆਂ ਦਿਲ ਖਿੱਚ ਆਈਟਮਾਂ ਆਈਆਂ ਨੇ ਜਿਹੜੀਆਂ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਹੋਲੀ ਤੇ ਬੱਚਿਆਂ ਲਈ ਦੁਕਾਨਾਂ ’ਤੇ ਅਨੇਕ ਤਰ੍ਹਾਂ ਦੇ ਡਿਜ਼ਾਇਨਾਂ ਦੀਆਂ ਪਿਚਕਾਰੀਆਂ ਆਏ ਹਨ। ਜਿਹੜੇ ਬੱਚਿਆਂ ਨੂੰ ਅਕਰਸ਼ਿਤ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਇਸ ਵਾਰ ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ। ਜਿਸ ਦੇ ਚਲਦਿਆਂ ਹੁਣ ਬਾਜ਼ਾਰ ਸਜਣ ਲੱਗ ਪਏ ਹਨ ਤੇ ਬਾਜ਼ਾਰਾਂ ’ਚ ਲੋਕ ਹੋਲੀ ਦੇ ਰੰਗ ਤੇ ਪਿਚਕਾਰੀਆਂ ਦੀ ਖਰੀਦੋ ਫਰੋਖਤ ਕਰਦੇ ਨਜ਼ਰ ਆਉਣ ਲੱਗ ਪਏ ਹਨ। ਸ਼ਹਿਰ ਦੇ ਵੱਡੇ ਛੋਟੇ ਬਾਜ਼ਾਰਾਂ ’ਚ ਹੋਲੀ ਦੇ ਰੰਗ ਚੜ੍ਹਨੇ ਸ਼ੁਰੂ ਹੋ ਗਏ ਹਨ। ਗੁਲਾਲ ਅਬੀਰ ਦੀ ਮਹਿਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਬਾਜ਼ਾਰਾਂ ਚ ਖਾਣ ਪੀਣ ਰੰਗ ਗੁਲਾਲ ਤੇ ਨਵੇਂ ਕੱਪੜਿਆਂ ਦੀਆਂ ਦੁਕਾਨਾਂ ਲੱਗ ਗਈਆਂ ਹਨ। ਬਾਜ਼ਾਰ ਚ ਵੱਧ ਰਹੀਆਂ ਖਰੀਦਦਾਰੀਆਂ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਹਨ। ਸ਼ਹਿਰ ਦੇ ਸਥਾਨਕ ਕਾਤਰੋਂ ਚੌਕ ਵਿਖੇ ਗੁਲਾਲ ਦੀ ਦੁਕਾਨ ਲਗਾਉਣ ਵਾਲੇ ਗਗਨਦੀਪ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਵਾਰ ਹੋਲਸੇਲ ਹੋਲੀ ਧਮਾਕਾ ਤਹਿਤ ਹੋਲੀ ਮੇਲਾ ਲਗਾਇਆ ਗਿਆ ਹੈ। ਕਾਤਰੋਂ ਚੌਕ ਸਥਿਤ ਉਹਨਾਂ ਦੀ ਦੁਕਾਨ ਤੇ ਹੋਲੀ ਨਾਲ ਸਬੰਧਤ ਜਿੱਥੇ ਸਿਲਕ ਦੇ 12 ਤਰ੍ਹਾਂ ਦੇ ਗੁਲਾਲ ਆਏ ਹਨ ਉੱਥੇ ਹੀ ਪਿਚਕਾਰੀਆਂ ਦੀਆਂ ਅਨੇਕਾਂ ਕਿਸਮਾਂ ਮੌਜੂਦ ਹਨ। ਜਿਹੜੀਆਂ ਆਪਣੇ ਸ਼ਹਿਰ ਪਹਿਲਾਂ ਕਿਸੇ ਕੋਲ ਨਹੀਂ ਸਨ। ਉਹਨਾਂ ਦੱਸਿਆ ਕਿ ਹੋਲੀ ਦੇ ਮੌਕੇ ਤੇ ਉਹਨਾਂ ਵੱਲੋਂ ਹਰ ਸਾਲ ਦੂਰ ਦੁਰਾਡੇ ਦੇ ਵੱਡੇ ਸ਼ਹਿਰਾਂ ਤੋਂ ਹਰਬਲ ਸਿਲਕ ਗੁਲਾਲ ਲਿਆਂਦੇ ਜਾਂਦੇ ਹਨ ਜੋ ਕਿ ਸਟੈਂਡ ਗੁਲਾਲ ਹੁੰਦੇ ਹਨ। ਇਸ ਵਾਰ ਹੋਲੀ ਦੇ ਬੰਬ ਦੇ ਰੰਗ ਵੀ ਆਏ ਗਏ ਹਨ। ਇਸੇ ਤਰ੍ਹਾਂ ਜਿੰਨਾਂ ਸ਼ਰਧਾਲੂਆਂ ਨੇ ਆਪਣੇ ਘਰ ਲੱਡੂ ਗੋਪਾਲ ਰੰਗੇ ਹੋਏ ਹਨ ਉਹਨਾਂ ਵਾਸਤੇ ਲੱਡੂ ਗੋਪਾਲ ਪੂਜਨ ਥਾਲੀ ਹੌਲੀ ਸਬੰਧੀ ਛੋਟੀਆਂ ਬਾਲਟੀ ਤੇ ਪਿਚਕਾਰੀਆਂ ਵੀ ਆਈਆਂ ਹਨ। ਹੋਲੀ ਮੈਜਿਕ ਆਈਟਮ ਨੇ ਤੇ ਫਾਗ ਬੰਬ ਵੀ ਨੌਜਵਾਨਾਂ ਉਹਨਾਂ ਕੋਲ ਹੋਲੀ ਨਾਲ ਸਬੰਧ ਟੋਪੀਆਂ ਤੇ ਵਿੰਗਾਂ ਵੀ ਆਈਆਂ ਹਨ। ਇਹੀ ਨਹੀਂ ਬੱਚਿਆਂ ਲਈ ਕਈ ਤਰ੍ਹਾਂ ਦੇ ਵਾਟਰ ਟੈਂਕ ਤੇ ਇਲਕੈਟ੍ਰਾਨਿਕ ਪਿਚਕਾਰੀਆਂ ਮੌਜੂਦ ਹਨ।