ਪਾਬੰਦੀਸ਼ੁਦਾ ਗੋਲ਼ੀਆਂ ਸਣੇ 2 ਕਾਬੂ
ਸ਼ੇਰਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Publish Date: Fri, 02 Jan 2026 05:49 PM (IST)
Updated Date: Sat, 03 Jan 2026 04:08 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸਥਾਨਕ ਪੁਲਿਸ ਨੇ ਜਿੱਥੇ ਇਕ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ, ਉੱਥੇ ਹੀ ਇਕ ਵਿਅਕਤੀ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਥਾਣੇਦਾਰ ਬਲੌਰ ਸਿੰਘ ਚਹਿਲ ਮੁੱਖ ਅਫਸਰ ਥਾਣਾ ਸ਼ੇਰਪੁਰ ਦੀ ਸੁਪਰਵੀਜਨ ਹੇਠ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗਸਤ ਦੌਰਾਨ ਟੋਨੀ ਸਿੰਘ ਵਾਸੀ ਦੋਹਲਾ ਪੱਤੀ ਸ਼ੇਰਪੁਰ ਦੇ ਕਬਜ਼ੇ ਵਿੱਚੋ 110 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਥਾਣਾ ਸ਼ੇਰਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ। ਇਸਤੋ ਇਲਾਵਾ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਥਾਣਾ ਸੇਰਪੁਰ ਵਿੱਚ ਮੁਲਜਮ ਮਨਪ੍ਰੀਤ ਸਿੰਘ ਮਨੀ ਵਾਸੀ ਈਨਾ ਬਾਜਵਾ ਰੋਡ ਸ਼ੇਰਪੁਰ ਜੋ ਭਗੌੜਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਗਲੀ ਤਫ਼ਤੀਸ ਜਾਰੀ ਹੈ।