ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਸਮਾਗਮ ਪਹਿਲੀ ਨੂੰ
ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਸਮਾਗਮ ਪਹਿਲੀ ਨੂੰ
Publish Date: Thu, 19 Feb 2026 03:53 PM (IST)
Updated Date: Fri, 20 Feb 2026 04:01 AM (IST)

ਮੰਤਰੀ ਅਮਨ ਅਰੋੜਾ ਸਣੇ ਹੋਰ ਸ਼ਖ਼ਸੀਅਤਾਂ ਕਰਨਗੀਆਂ ਸ਼ਿਰਕਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫ਼ਰੰਗੀਆਂ ਤੋਂ ਬਦਲਾ ਲੈਣ ਵਾਲੇ ਸੁਨਾਮ ਦੇ ਜੰਮਪਲ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਦਾ ਵੀਰਤਾ ਦਿਵਸ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵੱਲੋਂ ਪਹਿਲੀ ਮਾਰਚ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜਗਦੀਪ ਸਿੰਘ ਗੋਲਡੀ ਕੰਬੋਜ ਵਿਧਾਇਕ ਜਲਾਲਾਬਾਦ, ਮੁਹੰਮਦ ਜਮੀਲ ਉਲ ਰਹਿਮਾਨ ਵਿਧਾਇਕ ਮਲੇਰਕੋਟਲਾ, ਡਾ. ਮਲਕੀਤ ਸਿੰਘ ਥਿੰਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਪੰਜਾਬ, ਸੰਦੀਪ ਸਿੰਘ ਕੌੜਾ ਚਾਂਸਲਰ ਐਸ ਐਸ ਯੂ ਸਕਿੱਲ ਯੂਨੀਵਰਸਿਟੀ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਅਤੇ ਸੁਰੇਸ਼ ਕੰਬੋਜ ਉਤਰਾਖੰਡ ਸਕੱਤਰ ਅਖਿਲ ਭਾਰਤੀ ਕੰਬੋਜ ਸਭਾ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਤੋਂ ਪਹਿਲਾ ਚੇਤਨਾ ਮਾਰਚ ਕੱਢਿਆ ਜਾਵੇਗਾ ਜੋ ਸ਼ਿਵ ਨਿਕੇਤਨ ਧਰਮਸ਼ਾਲਾ ਤੋਂ ਸ਼ੁਰੂ ਹੋਕੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਤੱਕ ਜਾਵੇਗਾ। ਯਾਦਗਰ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਯੋਧਿਆਂ ਦੀ ਯਾਦ ਨਾਲ ਜੁੜੇ ਸਮਾਗਮ ਆਯੋਜਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਸਮਾਰਕ ਨੂੰ ਹੋਰ ਸੁਚਾਰੂ ਢੰਗ ਨਾਲ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਮਾਸਟਰ ਕੇਹਰ ਸਿੰਘ ਜੋਸ਼ਨ ਚੇਅਰਮੈਨ, ਹਰਨੇਕ ਸਿੰਘ ਨੱਢੇ ਸਰਪ੍ਰਸਤ, ਜਤਿੰਦਰ ਸਿੰਘ ਬੌਬੀ ਸਕੱਤਰ, ਗੁਰਬਚਨ ਸਿੰਘ ਕੈਸ਼ੀਅਰ, ਸੋਨੂੰ ਵਰਮਾ, ਰਣਵੀਰ ਸਿੰਘ ਰਾਣਾ, ਵਰਿੰਦਰ ਸਿੰਘ ਖਾਲਸਾ,ਬਿਕਰਮ ਸ਼ਰਮਾ, ਪ੍ਰਿਤਪਾਲ ਸਿੰਘ ਜੋਸ਼ਨ, ਭੁਪਿੰਦਰ ਸਿੰਘ ਸੰਧੇ, ਬਿੰਦਰ ਸਿੰਘ ਅਬਦਾਲ, ਨਰਿੰਦਰ ਸਿੰਘ ਢੋਟ,ਹਰਦੀਪ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਅਤੇ ਬਾਵਾ ਹਾਂਡਾ ਆਦਿ ਮੈਂਬਰ ਹਾਜ਼ਰ ਸਨ।