ਮਸਲਿਆਂ ਨੂੰ ਲੈ ਕੇ ਅੱਜ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਧਰਨੇ ਦਿੱਤੇ ਜਾਣਗੇ : ਸ਼ਾਦੀਪੁਰ
ਮਸਲਿਆਂ ਨੂੰ ਲੈ ਕੇ ਅੱਜ ਜ਼ਿਲਾ ਹੈੱਡ ਕੁਆਟਰਾਂ ਤੇ ਧਰਨੇ ਦਿੱਤੇ ਜਾਣਗੇ-ਸ਼ਾਦੀਪੁਰ
Publish Date: Thu, 15 Jan 2026 04:31 PM (IST)
Updated Date: Thu, 15 Jan 2026 04:33 PM (IST)

ਫੋਟੋ 15ਪੀਟੀਐਲ: 10 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਬੰਦਾ ਸਿੰਘ ਬਹਾਦਰ ਘਡ਼ਾਮ ਵਿਖੇ ਬਲਕਾਰ ਸਿੰਘ, ਮੁਖਤਿਆਰ ਸਿੰਘ, ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐੱਸਕੇਐੱਮ ਦੇ ਆਗੂ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 2020 ਦੇ ਬਿੱਲ ਅਤੇ ਮਨਰੇਗਾ ਦੇ ਖਿਲਾਫ ਡੱਟ ਕੇ ਲਡ਼ਾਈ ਲਡ਼ਨ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਵੀ ਖੁੱਲ ਕੇ ਵਿਚਾਰਾਂ ਹੋਈਆਂ ਬਹੁਤ ਸਾਰੇ ਲੋਕ ਚਾਹੇ ਚਿੱਪ ਵਾਲੇ ਮੀਟਰਾਂ ਖ਼ਿਲਾਫ਼ ਹਨ, ਜਿਨ੍ਹਾਂ ਰਾਹੀਂ ਇੱਕ ਮਹੀਨੇ ਦਾ 1414 ਹਜ਼ਾਰ ਰੁਪਏ ਬਿੱਲ ਆ ਰਿਹਾ ਹੈ ਤੇ ਤਾਰ ਹਟਾਉਣ ਦੇ ਬਾਵਜੂਦ ਵੀ ਉਹ ਮੀਟਰ ਚੱਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਇਸ ਕਰਕੇ ਉਹ ਇਹ ਮੀਟਰ ਬਿਲਕੁਲ ਵੀ ਪਿੰਡਾਂ ਵਿਚ ਨਹੀਂ ਲੱਗਣ ਦੇਣਗੇ। ਜਿੱਥੇ ਲੱਗ ਚੁੱਕੇ ਨੇ ਉਹ ਵੀ ਉਤਾਰ ਕੇ ਸਰਕਾਰ ਦੇ ਸਬ ਡਿਵੀਜ਼ਨਾਂ ਵਿਚ ਜਮ੍ਹਾ ਕਰਵਾਏ ਜਾਣਗੇ। ਇਸ ਮੌਕੇ ਸ਼ਾਦੀਪੁਰ ਨੇ ਕਿਹਾ ਕਿ 201 ਵਿਚ ਵੀ ਮੋਦੀ ਸਰਕਾਰ ਵੱਲੋਂ ਵਾਇਦਾ ਕੀਤਾ ਗਿਆ ਸੀ ਜੋ ਅਜੇ ਤੱਕ ਕਰਜ਼ਾ ਮੁਆਫੀ ਨਹੀਂ ਹੋ ਸਕੀ, ਜਿਸ ਕਰਕੇ ਕਰਜ਼ਾ ਮਾਫੀ ਦੇ ਖਿਲਾਫ ਵੀ ਡੱਟ ਕੇ ਲਡ਼ਾਈ ਲਡ਼ਨੀ ਪਵੇਗੀ। ਮੀਟਿੰਗ ਮੌਕੇ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਨਾਲ ਡੱਟ ਕੇ ਚੱਲਾਂਗੇ ਜੋ ਲਡ਼ਾਈ ਲਡ਼ਨ ਦਾ ਸੱਦਾ ਯੂਨੀਅਨ ਵੱਲੋਂ ਆਵੇਗਾ ਉਹ ਸਿਰ ਮੱਥੇ। ਸ਼ਾਦੀਪੁਰ ਨੇ ਨਗਰ ਨਿਵਾਸੀਆਂ ਵੱਲੋਂ ਮਿਲੇ ਸਹਿਯੋਗ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਨੰਦਗਡ਼੍ਹ, ਪ੍ਰਗਟ ਸਿੰਘ ਘਡ਼ਾਮ, ਨਿਰਮਲ ਸਿੰਘ ਪ੍ਰਧਾਨ, ਚਰਨਜੀਤ ਸਿੰਘ ਲਾਡੀ, ਅਮਰੀਕ ਸਿੰਘ ਬੱਲ, ਮੁਖਤਿਆਰ ਸਿੰਘ, ਨਿਰਮਲ ਬੱਗਾ, ਡਾਕਟਰ ਜਤਿੰਦਰ ਸਿੰਘ ਬਾਜਵਾ, ਹਰ ਰਾਏ ਸਿੰਘ, ਭੁਪਿੰਦਰ ਸਿੰਘ ਘਡ਼ਾਮ, ਬਲਕਾਰ ਸਿੰਘ ਪ੍ਰਧਾਨ ਘਡ਼ਾਮ, ਗੁਰਲਾਲ ਸਿੰਘ ਸੰਧੂ, ਕਰਤਾਰ ਸਿੰਘ ਹੈਪੀ ਕੁੱਪੀਆਂ, ਦਿਲਬਾਗ ਚੀਮਾ, ਸ਼ਬੇਗ ਸਿੰਘ ਕਾਲਾ ਜਲਾਹਖੇਡ਼ੀ, ਅਮਨ, ਹਰਜੀਤ, ਦਲਜੀਤ ਭੈਣੀ ਅਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ।