ਸੇਵਾ ਭਾਰਤੀ ਰਾਜਪੁਰਾ ਵੱਲੋਂ ਨਵੀਂ ਕਾਰਜਕਾਰਨੀ ਦਾ ਗਠਨ
ਸੇਵਾ ਭਾਰਤੀ ਰਾਜਪੁਰਾ ਵੱਲੋਂ ਨਵੀਂ ਕਾਰਜਕਾਰਨੀ ਦਾ ਗਠਨ
Publish Date: Mon, 30 Mar 2026 04:52 PM (IST)
Updated Date: Mon, 30 Mar 2026 04:54 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੇਵਾ ਭਰਤੀ ਰਾਜਪੁਰਾ ਵੱਲੋਂ ਸਾਲ 2026-2029 ਦੇ ਲਈ ਨਵੀਂ ਕਾਰਜਕਾਰਨੀ ਦਾ ਗਠਨ ਕਰਨ ਦੇ ਲਈ ਸੰਸਥਾ ਦੇ ਦਫਤਰ ਪਿੰਡ ਧਮੋਲੀ ਵਿਖੇ ਇਕੱਠ ਰੱਖਿਆ ਗਿਆ। ਸਮਾਗਮ ’ਚ ਸੇਵਾ ਭਾਰਤੀ ਪੰਜਾਬ ਦੇ ਪ੍ਰਧਾਨ ਪ੍ਰਦੀਪ ਵੈਸ਼ਨਅ, ਵਾਈਸ ਪ੍ਰਧਾਨ ਨਰੇਸ਼ ਗੁਪਤਾ, ਜ਼ਿਲ੍ਹਾ ਪਟਿਆਲਾ ਦੇ ਆਗੂ ਐਡਵੋਕੇਟ ਨਵਦੀਪ ਅਰੋੜਾ, ਜ਼ਿਲ੍ਹਾ ਪਟਿਆਲਾ ਦੇ ਸਕੱਤਰ ਭਾਰਤ ਭੂਸ਼ਣ ਕਮਰਾ ਨੇ ਸ਼ਿਰਕਤ ਕੀਤੀ। ਉਕਤ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਦੀ ਹਾਜ਼ਰੀ ’ਚ ਸਾਲ 2026 ਤੋਂ 2029 ਦੇ ਲਈ ਰਵੀ ਅਹੂਜਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਨੂੰ ਆਪਣੀ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਇਸ ਮੀਟਿੰਗ ਦੀ ਸ਼ੁਰੂਆਤ ਦੌਰਾਨ ਭਾਰਤ ਮਾਤਾ ਦੀ ਫੋਟੋ ਅੱਗੇ ਦੀਪ ਜਗਾ ਕੇ ਅਤੇ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਮੌਕੇ ਨਰੇਸ਼ ਗੁਪਤਾ ਨੇ ਆਪਣੇ ਵਿਚਾਰ ਰੱਖੇ ਅਤੇ ਸੇਵਾ ਭਾਰਤੀ ਦੁਆਰਾ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਸੰਸਥਾ ਦੇ ਸੂਬਾ ਪ੍ਰਧਾਨ ਪ੍ਰਦੀਪ ਵੱਲੋਂ ਪੰਜਾਬ ਸੂਬੇ ਅੰਦਰ ਚੱਲ ਰਹੇ ਵੱਖ-ਵੱਖ ਕੰਮਾਂ ਸਬੰਧੀ ਚਾਨਣਾ ਪਾਇਆ। ਸਥਾਨਕ ਜਨਰਲ ਸਕੱਤਰ ਗੁਰਜੀਤ ਕੁਮਾਰ ਵੱਲੋਂ ਪਿਛਲੇ ਸਾਲ ਦਾ ਲੇਖਾ ਜੋਖਾ ਰੱਖਿਆ ਗਿਆ ਅਤੇ ਬੀਤੇ ਸਾਲ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਸੇਵਾ ਭਾਰਤੀ ਦੇ ਸੰਸਥਾਪਕ ਐਡਵੋਕੇਟ ਨਵਦੀਪ ਅਰੋੜਾ ਨੇ ਪੁਰਾਣੀ ਕਾਰਜਕਾਰੀ ਨੂੰ ਭੰਗ ਕਰਦਿਆਂ ਹੋਇਆ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਕਾਰਜ ਕਰਨੀ ਮੈਂਬਰਾਂ ਨੂੰ ਜੀ ਆਇਆ ਆਖਿਆ ਗਿਆ। ਜਿਸ ਵਿੱਚ ਸਰਪ੍ਰਸਤ ਓ ਪੀ ਗੋਂਗੀਆ, ਪ੍ਰਧਾਨ ਰਵੀ ਅਹੂਜਾ, ਵਾਈਸ ਪ੍ਰਧਾਨ ਆਪੀਅਰ ਅਰੋੜਾ ਅਤੇ ਰਜਿੰਦਰ ਪਾਸੀ, ਜਨਰਲ ਸਕੱਤਰ ਗੁਰਜੇਸ਼ ਕੁਮਾਰ ਅਤੇ ਕੈਸ਼ੀਅਰ ਸਤੀਸ਼ ਕੁਮਾਰ ਨੂੰ ਚੁਣਿਆ ਗਿਆ। ਇਸ ਮੌਕੇ ਸਟੇਜ ਵਰਮਾ ਅਤੇ ਮਿਥੁਨ ਚਾਵਲਾ ਨੂੰ ਸਕੱਤਰ, ਭੋਜਨ ਸੇਵਾ ਦਾ ਮੁਖੀ ਅਤੇ ਲਾਲ ਚੰਦ ਨੂੰ ਸਹਾਇਕ ਭੋਜਨ ਸੇਵਾ ਮੁਖੀ, ਭੁਵਨੇਸ਼ ਸ਼ਰਮਾ ਨੂੰ ਖੂਨਦਾਨੀ ਪ੍ਰੋਗਰਾਮ ਦਾ ਮੁਖੀ, ਗਾਇਤਰੀ ਨੂੰ ਸੰਸਕਾਰ ਕੇਂਦਰ ਦਾ ਮੁਖੀ ਅਤੇ ਪੰਡਿਤ ਪਵਨ ਕੁਮਾਰ ਨੂੰ ਪ੍ਰਚਾਰ ਪ੍ਰਮੁੱਖ ਬਣਾਇਆ ਗਿਆ। ਅਖੀਰ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।