ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ
ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ
Publish Date: Sat, 11 Apr 2026 06:02 PM (IST)
Updated Date: Sat, 11 Apr 2026 06:05 PM (IST)

ਫੋਟੋ 11ਪੀਟੀਐਲ: 30 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਹੈੱਡ ਆਫਿਸ ਯੂਨਿਟ , ਪਟਿਆਲਾ ਨੇ ਸੀਨੀਅਰ ਪੈਨਸ਼ਨਰਾਂ ਦੇ ਸਤਿਕਾਰ ਲਈ ਅਣਖੀ ਭਵਨ, ਫੈਕਟਰੀ ਏਰੀਆ, ਪਟਿਆਲਾ ਵਿਖੇ ਸਮਾਗਮ ਕੀਤਾ ਗਿਆ। ਸਮਾਗਮ ਵਿਚ ਕਾਮਰੇਡ ਚਮਕੌਰ ਸਿੰਘ ਬਿਰਮੀ ਸੂਬਾ ਵਰਕਿੰਗ ਪ੍ਰਧਾਨ, ਰਾਜਿੰਦਰ ਸਿੰਘ ਰਾਜਪੁਰਾ ਸੂਬਾ ਮੀਤ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪੈਨਸ਼ਨਰਾਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਤੋਂ ਅਵਗਤ ਕਰਵਾਇਆ ਤੇ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ ਗਿਆ । ਸਮਾਗਮ ਵਿਚ 16 ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦੇ ਤਹਿ ਕੀਤੇ ਪ੍ਰੋਗਰਾਮ ’ਚੋਂ ਹਾਜ਼ਰੀਨ ਸੀਨੀਅਰ ਪੈਨਸ਼ਨਰ ਇੰਜ ਤਲਵਿੰਦਰ ਸਿੰਘ ਏ.ਈ.ਈ, ਸਰਜੀਵਨ ਲਾਲ ਸ਼ਰਮਾਂ ਸੀ.ਐਚ.ਡੀ, ਤੇਜਾ ਸਿੰਘ ਸੀ.ਐਚ.ਡੀ, ਉਗਰ ਸੈਨ ਸਿੰਗਲਾ ਜੇ.ਈ, ਗੁਰਬਚਨ ਸਿੰਘ ਬੇਦੀ ਸੀ.ਐਚ.ਡੀ, ਇੰਜ ਇੰਦਰਜੀਤ ਸਿੰਘ ਏ.ਈ, ਮੰਗਤ ਰਾਏ ਸਹੋਤਾ ਸੀਨੀਅਰ ਪ੍ਰਾਈਵੇਟ ਸਕੱਤਰ, ਇੰਜ ਨਿਰਭੈ ਸਿੰਘ ਏ.ਈ, ਜਗਦੀਸ਼ ਸਿੰਘ ਸੀ.ਐਚ.ਡੀ, ਚਮਨ ਲਾਲ ਗੋਇਲ ਪ੍ਰਾਈਵੇਟ ਸਕੱਤਰ ਤੇ ਸ਼ਰਨ ਸਿੰਘ ਸੀਨੀਅਰ ਸਹਾਇਕ ਨੂੰ ਸਨਮਾਨਿਤ ਕੀਤਾ ਗਿਆ । ਹਰੀ ਸਿੰਘ ਮੰਡਲ ਲੇਖਾਕਾਰ, ਰਾਜਵੀਰ ਸਿੰਘ ਐਸ.ਏ.ਐਸ ਸੁਪਰਡੈਂਟ, ਬੀਬੀ ਸਤਵੰਤ ਕੌਰ ਸੁਪਰਡੈਂਟ ਗਰੇਡ-II , ਬਲਵੰਤ ਸਿੰਘ ਸੁਪਰਡੈਂਟ ਗ੍ਰੇਡ-I, ਗੁਰਚਰਨ ਸਿੰਘ ਸੀਨੀਅਰ ਸਹਾਇਕ ਮੌਕੇ ਤੇ ਸਨਮਾਨਿਤ ਨਹੀਂ ਕੀਤੇ ਜਾ ਸਕੇ ਜੋ ਅੱਗਲੀ ਮਹੀਨਾਵਾਰ ਮੀਟਿੰਗਾਂ ਵਿੱਚ ਹਾਜ਼ਰੀ ਸਮੇਂ ਸਨਮਾਨਿਤ ਕੀਤੇ ਜਾਣਗੇ । ਸਟੇਜ ਦੀ ਜਿੰਮੇਵਾਰੀ ਇੰਜ ਹਰਜੀਤ ਸਿੰਘ ਨੇ ਨਿਭਾਈ ਅਤੇ ਬੀਬੀ ਹਰਸ਼ਰਨਜੀਤ ਕੌਰ ਮੁੱਖ ਸਲਾਹਕਾਰ ਤੇ ਮਲਕੀਅਤ ਸਿੰਘ ਸਰਪ੍ਰਸਤ ਨੇ ਆਏ ਮਹਿਮਾਨਾਂ ਅਤੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਕਿਹਾ । ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਪ੍ਰਤੀ ਬੋਲੇ ਅਪਸ਼ਬਦ ਦੀ ਨਿਖੇਧੀ ਕੀਤੀ ਗਈ । ਸਮਾਗਮ ਵਿੱਚ ਸੈਂਕੜੇ ਤੋਂ ਵੱਧ ਆਗੂ/ਮੈਂਬਰ ਸ਼ਾਮਲ ਹੋਏ ਅਤੇ 14 ਵਿਸ਼ੇਸ਼ ਸ਼ਖਸੀਅਤਾਂ ਅਤੇ ਅਵਤਾਰ ਸਿੰਘ ਚੜਦੀ ਕਲ੍ਹਾਂ ਅਖਬਾਰ ਵੱਲੋਂ ਸ਼ਮੂਲੀਅਤ ਕਰਨ ਤੇ ਸਨਮਾਨਿਤ ਕੀਤਾ ਗਿਆ । ਸੂਬਾ ਕਮੇਟੀ ਦੇ ਸਲਾਹਕਾਰ ਇੰਜ ਸੰਤੋਖ ਸਿੰਘ ਬੋਪਾਰਾਏ ਤੇ ਗੱਜਣ ਸਿੰਘ ਮੀਡੀਆ ਇੰਚਾਰਜ ਵੀ ਮੌਜੂਦ ਸਨ । ਸ: ਭਿੰਦਰ ਸਿੰਘ ਚਹਿਲ ਪ੍ਰਧਾਨ ਨੇ ਸਮਾਗਮ ਨੂੰ ਸ਼ਾਨਾਮਤੀ ਨੇਪਰੇ ਚਾੜਨ ਲਈ ਨਾਮਜ਼ਦ ਸਮੂਹ ਕਮੇਟੀ ਤੇ ਸਹਿਯੋਗੀ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਕੀਤਾ । ਸਮਾਗਮ ਵਿੱਚ ਸੈਂਕੜੇ ਤੋਂ ਵੱਧ ਮੈਂਬਰ ਸ਼ਾਮਲ ਸਨ।