ਸਕੂਲ ’ਚ ਕਰਵਾਇਆ ਜਾਗਰੂਕਤਾ ਸੈਮੀਨਾਰ
ਸਕੂਲ ਵਿਖ ਕਰਵਾਇਆ ਜਾਗਰੂਕਤਾ ਸੈਮੀਨਾਰ
Publish Date: Sat, 21 Feb 2026 06:27 PM (IST)
Updated Date: Sat, 21 Feb 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਅਵਤਾਰ ਸਿੰਘ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਸਰਪ੍ਰਸਤੀ ਅਤੇ ਮਾਣਯੋਗ ਅਮਨਦੀਪ ਕੰਬੋਜ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕਟਰੀ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਸਾਂਝ ਕੇਂਦਰ, ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਸਨਮਾਨ ਮੁਹਿੰਮ ਤਹਿਤ ਕਾਨੂੰਨੀ ਸੇਵਾਵਾਂ ਅਤੇ ਸੀਨੀਅਰ ਨਾਗਰਿਕ ਸਨਮਾਨ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਉੱਘੇ ਸਮਾਜ ਸੇਵੀ ਤੇ ਮੋਟੀਵੇਸਨਲ ਸਪੀਕਰ ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ, ਤਿੰਨ ਨਵੇਂ ਕਨੂੰਨਾਂ, ਪੰਜਾਬ ਪੀੜਤ ਮੁਆਵਜ਼ਾ ਯੋਜਨਾ, ਜਿਨਸੀ ਹਮਲਾ ਪੀੜਤ ਮੁਆਵਜ਼ਾ, ਲੇਬਰ ਕਾਰਡ, ਪੈਨਸ਼ਨਾਂ ਆਦਿ, ਬਾਲ ਵਿਆਹ, ਪੋਕਸੋ ਐਕਟ, ਟੋਲ ਫ੍ਰੀ ਨੰਬਰ 15100, ਨੈਸ਼ਨਲ ਲੋਕ ਅਦਾਲਤ ਅਤੇ ਸਥਾਈ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲੈਣ ਅਤੇ ਸੀਨੀਅਰ ਨਾਗਰਿਕ ਸਨਮਾਨ ਅਭਿਆਨ ਨਾਲ ਜੁੜਣ ਦੀ ਅਪੀਲ ਕੀਤੀ ਅਤੇ 14 ਮਾਰਚ 2026 ਨੂੰ ਲੱਗਣ ਜਾਂ ਰਹੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ। ਰੈੱਡ ਕਰਾਸ ਸੁਸਾਇਟੀ ਦੇ ਸਾਬਕਾ ਸਿਖਲਾਈ ਅਧਿਕਾਰੀ ਕਾਕਾ ਰਾਮ ਵਰਮਾ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਾਲ ਵਿਆਹ ਤੇ ਬੰਧੂਆ ਮਜ਼ਦੂਰੀ ਵਿਰੋਧੀ ਜਾਗਰੂਕ ਹੋਣ ਦੀ ਅਪੀਲ ਕੀਤੀ। ਵਿਸ਼ੇਸ਼ ਮਹਿਮਾਨ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਨੇ ਸਾਈਬਰ ਲੁਟੇਰਿਆਂ ਤੋਂ ਸਾਵਧਾਨ ਰਹਿਣ ਲੲਈ ਸੁਚੇਤ ਕੀਤਾ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ, ਮਿਡ-ਡੇ-ਮੀਲ ਵਰਕਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।