ਵਿਗਿਆਨੀਆਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਮਹਾਨ ਵਿਗਿਆਨੀਆਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Publish Date: Sun, 15 Feb 2026 05:16 PM (IST)
Updated Date: Sun, 15 Feb 2026 05:21 PM (IST)

ਫੋਟੋ 15ਪੀਟੀਐਲ: 9 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਪਟਿਆਲਾ ਇਕਾਈ ਵੱਲੋਂ ਅੱਜ ਪਟਿਆਲਾ ਬੁੱਕ ਹਾਊਸ ਵਿਖੇ ਮਹਾਨ ਕੁਦਰਤੀ ਵਿਗਿਆਨੀਆਂ—ਡਾਰਵਿਨ, ਗੈਲੀਲੀਓ, ਬਰੂਨੋ ਤੇ ਕਾਪਰਨਿਕਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਵਿਸ਼ਾ ਵਿਗਿਆਨ ਦੀ ਵਿਰਾਸਤ ਤੇ ਅੱਜ ਦੀਆਂ ਚੁਣੌਤੀਆਂ ਰਿਹਾ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਪ੍ਰੋ. ਯੋਧਾ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋ. ਯੋਧਾ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਗਿਆਨ ਦੀ ਨੀਂਹ ਉਨ੍ਹਾਂ ਮਹਾਨ ਚਿੰਤਕਾਂ ਦੀਆਂ ਕੁਰਬਾਨੀਆਂ ਤੇ ਟਿਕੀ ਹੈ, ਜਿਨ੍ਹਾਂ ਨੇ ਪਿਛਾਖੜੀ ਤੇ ਅੰਧਵਿਸ਼ਵਾਸੀ ਢਾਂਚੇ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮੌਜੂਦਾ ਸਰਮਾਏਦਾਰਾ ਪ੍ਰਬੰਧ ਵਿਗਿਆਨ ਨੂੰ ਸਿਰਫ਼ ਮੁਨਾਫ਼ੇ ਲਈ ਵਰਤ ਰਿਹਾ ਹੈ ਅਤੇ ਸਿਲੇਬਸਾਂ ਵਿੱਚੋਂ ਡਾਰਵਿਨ ਵਰਗੇ ਸਿਧਾਂਤਾਂ ਨੂੰ ਬਾਹਰ ਕੱਢ ਕੇ ਅਗਿਆਨਤਾ ਫੈਲਾਈ ਜਾ ਰਹੀ ਹੈ। ਸੈਮੀਨਾਰ ਦੌਰਾਨ ਹਾਜ਼ਰ ਵਿਦਿਆਰਥੀਆਂ ਨੇ ਬਹੁਤ ਹੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਗਿਆਨਕ ਚੇਤਨਾ ਤੇ ਮੌਜੂਦਾ ਵਿਦਿਅਕ ਚੁਣੌਤੀਆਂ ਬਾਰੇ ਕਈ ਅਹਿਮ ਸਵਾਲ ਪੁੱਛੇ। ਇਸ ਦੌਰਾਨ ਦਿਲਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਹਰਪ੍ਰੀਤ ਸਿੰਘ ਨੇ ਸਭ ਦਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਪ੍ਰੋ. ਰਤਨ ਸਿੰਘ, ਪ੍ਰੋ. ਗੁਰਮੀਤ ਸਿੰਘ ਰੋਮਾਣਾ, ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਬਲਵਿੰਦਰ ਸਿੰਘ ਸੋਨੀ, ਵਿਦਿਆਰਥੀ ਆਗੂ ਸੰਜੂ ਕੁਮਾਰ, ਤੇਜਸਵਿਨੀ ਅਤੇ ਹੋਰ ਕਈ ਪਤਵੰਤੇ ਸ਼ਾਮਲ ਹੋਏ।