ਗਰੀਬ ਪਰਿਵਾਰ ਦੀ ਕੁੱਲੀ ਨੂੰ ਅੱਗ ਲੱਗਣ ਦਾ ਐੱਸਡੀਐੱਮ ਨੇ ਲਿਆ ਜਾਇਜ਼ਾ
ਗਰੀਬ ਪਰਿਵਾਰ ਦੀ ਕੁੱਲੀ ਨੂੰ ਅੱਗ ਲੱਗਣ ਦਾ ਐਸਡੀਐਮ ਨੇ ਲਿਆ ਜਾਇਜ਼ਾ
Publish Date: Mon, 02 Feb 2026 05:58 PM (IST)
Updated Date: Tue, 03 Feb 2026 04:08 AM (IST)
ਸਲੱਮ ਬਸਤੀ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਿੱਤਾ ਭਰੋਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 15 ’ਚ ਸਥਿਤ ਸਲੱਮ ਬਸਤੀ ਦੇ ਸੇਵਕ ਸਿੰਘ ਗਰੀਬ ਵਿਅਕਤੀ ਦੀ ਝੁੱਗੀ ਨੂੰ ਕੱਲ੍ਹ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਇਸ ਦੌਰਾਨ ਇਸ ਗਰੀਬ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਬਸਤੀ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੀ ਧਿਆਨ ਨਾਲ ਸੁਣਿਆਂ ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਐੱਸਡੀਐੱਮ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਸਮੱਸਿਆਵਾਂ ਤੁਰੰਤ ਹੱਲ ਕਰਨ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬਸਤੀ ’ਚ ਜਿੰਨੇ ਘਰ ਬਣੇ ਹੋਏ ਹਨ, ਉਨ੍ਹਾਂ ਦੀ ਮਾਲਕੀ ਨਾਂ ਹੋਣ ਕਾਰਨ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਬਸਤੀ ਵਾਸੀਆਂ ਨੂੰ ਆਪਣੇ ਮਾਲਕੀ ਦੇ ਕਾਗਜ਼ ਦਰੁਸਤ ਕਰਵਾਉਣ ਲਈ ਵੀ ਸਲਾਹ ਦਿੱਤੀ। ਜਿਕਰਯੋਗ ਹੈ ਕਿ ਐੱਸਡੀਐੱਮ ਰਾਕੇਸ਼ ਪ੍ਰਕਾਸ਼ ਦੇ ਇਸ ਦੌਰੇ ਨਾਲ ਬਸਤੀ ਦੇ ਲੋਕਾਂ ਦੇ ਮਨਾਂ ’ਚ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ ਤੇ ਉਹ ਆਸ ਕਰ ਰਹੇ ਹਨ ਕਿ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਜਲਦ ਹੱਲ ਹੋ ਜਾਣਗੀਆਂ।