ਐੱਸਡੀਐੱਮ ਨੇ ਮਿਡ-ਡੇ ਮੀਲ ਪ੍ਰਬੰਧਾਂ ਦਾ ਲਿਆ ਜਾਇਜ਼ਾ
ਐਸਡੀਐਮ ਨੇ ਮਿਡ ਡੇ ਮੀਲ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Thu, 19 Feb 2026 06:03 PM (IST)
Updated Date: Fri, 20 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਐੱਸਡੀਐੱਮ ਲਹਿਰਾ ਨੇ ਜਦੋਂ ਤੂੰ ਸਬ ਡਿਵੀਜ਼ਨ ਲਹਿਰਾ ਦਾ ਚਾਰਜ ਸੰਭਾਲਿਆ ਹੈ, ਉਦੋਂ ਤੋਂ ਇਨ੍ਹਾਂ ਵੱਲੋਂ ਵੱਖ-ਵੱਖ ਦਫ਼ਤਰਾਂ ਸਕੂਲਾਂ ਤੇ ਹਸਪਤਾਲਾਂ ਦਾ ਨਿਰੀਖਣ ਸਮੇਂ-ਸਮੇਂ ’ਤੇ ਕੀਤਾ ਜਾਂਦਾ ਹੈ। ਜਿਸਦੇ ਚਲਦਿਆਂ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਸਰਕਾਰੀ ਸੈਕੰਡਰੀ ਸਕੂਲ ਬੰਗਾ ਦੀ ਰਸੋਈ ਮਿਡ-ਡੇ ਮੀਲ ਦੀ ਚੈਕਿੰਗ ਕੀਤੀ। ਇਸ ਵਿਚ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਸਾਰੇ ਪਾਸਿਆਂ ਤੋਂ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਭੋਜਨ ਬਣਾਉਣ ਵਾਲੇ ਭਾਂਡਿਆਂ ਦੀ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਰਤਨਾਂ ਵਿਚ ਬੱਚਿਆਂ ਨੂੰ ਭੋਜਨ ਪਰੋਸਣਾ ਹੈ ਉਨ੍ਹਾਂ ਵੱਲ ਵੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਭੋਜਨ ਬਣਾਉਣ ਵਾਲੀਆਂ ਬੀਬੀਆਂ ਵੀ ਆਪਣੇ ਕੱਪੜਿਆਂ ਅਤੇ ਹੱਥਾਂ ਦੀ ਸਫਾਈ ਚੰਗੀ ਤਰ੍ਹਾਂ ਕਰਨ। ਉਨ੍ਹਾਂ ਸਰਕਾਰੀ ਸੈਕੰਡਰੀ ਸਕੂਲ ਬੰਗਾ ਦੀ ਰਸੋਈ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਪ੍ਰਿੰਸੀਪਲ ਵਾਂਗ ਹੋਰਨਾ ਸਕੂਲਾਂ ਦੇ ਮੁਖੀਆਂ ਨੂੰ ਵੀ ਰਸੋਈ ਸਬੰਧੀ ਧਿਆਨ ਦੇਣਾ ਜਰੂਰੀ ਹੈ।