ਐਸਡੀਐਮ ਨੇ ਸਰਕਾਰੀ ਦਫਤਰਾਂ ਦੀ ਕੀਤੀ ਚੈਕਿੰਗ
ਐਸਡੀਐਮ ਨੇ ਸਰਕਾਰੀ ਦਫਤਰਾਂ ਦੀ ਕੀਤੀ ਅਚਾਨਕ ਚੈਕਿੰਗ
Publish Date: Fri, 06 Mar 2026 03:39 PM (IST)
Updated Date: Sat, 07 Mar 2026 04:00 AM (IST)

ਗੈਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਹੋਣਗੇ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸਬ ਡਿਵੀਜ਼ਨ ਅੰਦਰ ਨਵੇਂ ਐੱਸਡੀਐੱਮ ਤਰਸੇਮ ਚੰਦ ਨੇ ਅਚਾਨਕ ਦਿੜ੍ਹਬਾ ਦੇ ਸਰਕਾਰੀ ਦਫ਼ਤਰਾਂ ਦਾ ਦੌਰਾ ਕਰ ਕੇ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਸਵੇਰੇ ਹੀ ਪਹਿਲਾ ਆਪਣੇ ਸਬ ਡਿਵੀਜ਼ਨ ਦੇ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਉਸ ਤੋਂ ਬਾਅਦ ਤਹਿਸੀਲ, ਬੀਡੀਪੀਓ ਦਾ ਦਫਤਰ, ਸੀਡੀਪੀਓ ਦਫ਼ਤਰ ਤੇ ਇਸ ਨਾਲ ਸੰਬੰਧਿਤ ਹੋਰ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਐੱਸਡੀਐੱਮ ਤਰਸੇਮ ਚੰਦ ਨੇ ਨਗਰ ਪੰਚਾਇਤ ਦੇ ਦਫ਼ਤਰ, ਮਾਰਕਿਟ ਕਮੇਟੀ ਦੇ ਦਫ਼ਤਰ ਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਐੱਸਡੀਐੱਮ ਤਰਸੇਮ ਚੰਦ ਵੱਲੋਂ ਜਦੋਂ ਕਈ ਵਿਭਾਗਾਂ ਦੇ ਵਿਚ ਜਾ ਕੇ ਚੈਕਿੰਗ ਕੀਤੀ ਗਈ ਤਾਂ ਕੁਝ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਅਤੇ ਕੁਝ ਵੀ ਵਿਭਾਗੀ ਤੌਰ ’ਤੇ ਕਮੀਆਂ ਵੀ ਨਜ਼ਰ ਆਈਆਂ। ਜਿਨ੍ਹਾਂ ਨੂੰ ਵੇਖਦੇ ਹੋਏ ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਵਿਭਾਗੀ ਕਮੀਆਂ ਜੋ ਨਜ਼ਰ ਆ ਰਹੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰੂਟੀਨ ਦੀ ਚੈਕਿੰਗ ਸੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਇਕ ਵਿਭਾਗ ਸਮੇਂ ਸਿਰ ਜਨਤਾ ਦੇ ਕੰਮ ਕਰੇ ਤੇ ਕਿਸੇ ਵੀ ਵਿਅਕਤੀ ਨੂੰ ਹੈਰਾਸ ਜਾ ਪਰੇਸ਼ਾਨ ਨਾ ਕੀਤਾ, ਜਾਵੇ ਸਮੇਂ ਸਿਰ ਆਪਣੀ ਦਫ਼ਤਰ ਆਇਆ ਜਾਵੇ ਤੇ ਸਮੇਂ ’ਤੇ ਹਰ ਰੋਜ਼ ਦੇ ਕੰਮਾਂ ਨੂੰ ਨੇਪਰੇ ਚਾੜਿਆ ਜਾਵੇ। ਕੋਈ ਵੀ ਕੰਮ ਬਕਾਇਆ ਨਹੀਂ ਹੋਣਾ ਚਾਹੀਦਾ ਤੇ ਕਿਸੇ ਵੀ ਵਿਅਕਤੀ ਦੀ ਉਸਦੇ ਕੋਲ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਸ਼ਿਕਾਇਤ ਕਰਤਾ ਦੀ ਸੁਣ ਕੇ ਮੁਲਾਜ਼ਮ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਇਕ ਵਿਭਾਗ ਦੀ ਚੈਕਿੰਗ ਕਿਸੇ ਸਮੇਂ, ਕਦੇ ਵੀ, ਕਿਸੇ ਵੀ ਦਿਨ ਹੋ ਸਕਦੀ ਹੈ ਇਸ ਕਰ ਕੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਪਣੇ ਦਫਤਰ ਦੇ ਵਿਚ ਹਾਜ਼ਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਇਸ ਸਮੇਂ ਗੈਰ ਹਾਜ਼ਰ ਪਾਏ ਗਏ ਹਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਤੇ ਇਸ ਦੇ ਨਾਲ ਤਾੜਨਾ ਕੀਤੀ ਗਈ ਹੈ ਕਿ ਜੇਕਰ ਦੁਬਾਰਾ ਚੈਕਿੰਗ ਦੌਰਾਨ ਇਹ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਤਾਂ ਇਨ੍ਹਾਂ ’ਤੇ ਭਾਗੀ ਕਾਰਵਾਈ ਕੀਤੀ ਜਾਵੇਗੀ।