ਕੁਸ਼ਤੀ ਦੰਗਲ ਦਿੜ੍ਹਬਾ ਦੀ ਪਹਿਲੀ ਝੰਡੀ ਕਮਲਜੀਤ ਡੂਮਛੇੜੀ ਨੇ ਜਿੱਤੀ
ਕੁਸ਼ਤੀ ਦੰਗਲ ਦਿੜ੍ਹਬਾ ਦੀ ਪਹਿਲੀ ਝੰਡੀ ਕਮਲਜੀਤ ਡੂਮਛੇੜੀ ਨੇ ਜਿੱਤੀ
Publish Date: Tue, 10 Mar 2026 05:01 PM (IST)
Updated Date: Wed, 11 Mar 2026 04:04 AM (IST)

100 ਦੇ ਕਰੀਬ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਵਿੱਚ ਲਿਆ ਭਾਗ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਸਥਾਨਕ ਅਨਾਜ ਮੰਡੀ ਵਿਚ ਮਾਤਾ ਦੇ ਬਾਸੜੀਏ ਮੌਕੇ ਕੁਸ਼ਤੀ ਦੰਗਲ ਨਗਰ ਪੰਚਾਇਤ ਦਿੜ੍ਹਬਾ, ਸੋਸ਼ਲ ਯੂਥ ਵੈਲਫੇਅਰ ਕਲੱਬ ਦਿੜ੍ਹਬਾ, ਕਰਨ ਘੁਮਾਣ ਦਿੜ੍ਹਬਾ ਸਮੂਹ ਆੜਤੀਆ ਅਤੇ ਸਾਰੇ ਕਲੱਬਾਂ ਵੱਲੋਂ ਇਕੱਠੇ ਹੋ ਕੇ ਕਰਵਾਏ ਗਏ ਸਨ। ਕੁਸ਼ਤੀ ਦੰਗਲਾਂ ਦੇ ਪ੍ਰਬੰਧਕ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਖੇਡ ਪ੍ਰਮੋਟਰ ਕਰਨ ਘੁਮਾਣ ਕੈਨੇਡਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਸ ਕੁਸ਼ਤੀ ਦੰਗਲ ਵਿੱਚ 100 ਦੇ ਕਰੀਬ ਪੰਜਾਬ ਹਰਿਆਣਾ ਦੇ ਕੌਮੀ ਅਤੇ ਕੌਮਾਂਤਰੀ ਪਹਿਲਵਾਨਾਂ ਨੇ ਭਾਗ ਲਿਆ ਹਰ ਵਰਗ ਤੇ ਹਰ ਵਜਨ ਦੇ ਮੁਕਾਬਲੇ ਕਰਵਾਏ ਗਏ ਇਸ ਤੋਂ ਇਲਾਵਾ ਇੱਕ ਕੁਸ਼ਤੀ ਦਾ ਮੁਕਾਬਲਾ ਲੜਕੀਆਂ ਦਾ ਵੀ ਕਰਵਾਇਆ ਗਿਆ। ਚੀਮਾ ਕੁਸ਼ਤੀ ਅਖਾੜੇ ਦੇ ਮੁਖੀ ਅਤੇ ਕੌਮਾਂਤਰੀ ਪਹਿਲਵਾਨ ਜਗਤਾਰ ਗੋਲੂ ਦੀ ਅਗਵਾਈ ਹੇਠ ਅੱਜ ਦਾ ਇਹ ਕੁਸ਼ਤੀ ਦਾ ਦੰਗਲ ਕਰਵਾਇਆ ਗਿਆ। ਜਿੱਥੇ ਇਸ ਕੁਸ਼ਤੀ ਦੇ ਦੰਗਲ ਵਿੱਚ 50 ਦੇ ਕਰੀਬ ਕੁਸ਼ਤੀ ਦੇ ਮੁਕਾਬਲੇ ਹੋਏ ਇਸ ਦੇ ਨਾਲ ਦੋ ਵੱਡੀਆਂ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਇੱਕ ਛੋਟੀ ਕੁਸ਼ਤੀ ਵੀ ਵਿੱਚ ਸੰਦੀਪ ਘੁੱਗੀ ਸਾਬੋ ਕੀ ਤਲਵੰਡੀ ਅਤੇ ਸਚਿਨ ਚੀਮਾ ਦਾ ਮੁਕਾਬਲਾ ਕਰਵਾਇਆ ਗਿਆ ਜੋ ਕਿ ਲੰਬੀ ਜਦੋ ਜਹਿਦ ਦੇ ਬਾਅਦ ਵੀ ਪਹਿਲਵਾਨਾਂ ਦੀ ਆਪਸੀ ਬਰਾਬਰ ਦੀ ਟੱਕਰ ਰਹਿਣ ਕਰਕੇ ਬਰਾਬਰੀ ਤੇ ਸਮਾਪਤ ਹੋਇਆ। ਦਿੜ੍ਹਬਾ ਦੰਗਲ ਦੇ ਅਖਾੜੇ ਦੀ 51000 ਦੀ ਝੰਡੀ ਕਮਲਜੀਤ ਡੂਮਛੇੜੀ ਅਤੇ ਜੱਸਾ ਮਲੌਦ ਦੇ ਵਿਚਕਾਰ ਹੋਈ, ਪੂਰੀ ਜਦੋਂ ਜਹਿਦ ਦੇ ਬਾਅਦ ਕਮਲਜੀਤ ਡੂਮਛੇੜੀ ਨੇ ਜੱਸਾ ਮਲੌਦ ਨੂੰ ਪਟਕਣੀ ਦੇ ਕੇ 51 ਹਜਾਰ ਦੀ ਝੰਡੀ ਤੇ ਕਬਜ਼ਾ ਕਰ ਲਿਆ। ਕੁਸ਼ਤੀ ਦੰਗਲ ਦੇ ਪ੍ਰਬੰਧਕ ਸਤਨਾਮ ਸਿੰਘ ਸੱਤਾ, ਕਰਨ ਘੁਮਾਣ ਕੈਨੇਡਾ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਨੇ ਕਿਹਾ ਕਿ ਦਿੜਬਾ ਦੇ ਅੰਦਰ ਇਹ ਬਾਸੜੀਏ ਦੀ ਮਾਤਾ ਦੇ ਮੇਲੇ ਤੇ ਸੰਬੰਧ ਵਿੱਚ ਬਹੁਤ ਲੰਬੇ ਸਮੇਂ ਤੋਂ ਕੁਸ਼ਤੀਆਂ ਦੇ ਦੰਗਲ ਹੁੰਦੇ ਆ ਰਹੇ ਹਨ ਸ਼ੁਰੂ ਤੋਂ ਹੀ ਇਸ ਨੂੰ ਪੰਚਾਇਤ ਕਰਵਾਉਂਦੀ ਆ ਰਹੀ ਹੈ। ਇਸ ਮੌਕੇ ਆੜਤੀਆ ਸੰਜੇ ਬਾਂਸਲ, ਜੱਸੀ ਨੰਬਰਦਾਰ, ਗੋਗੀ ਖੋਪੜਾ, ਸੁਖਚੈਨ ਸਿੰਘ ਘੁਮਾਣ, ਬਲਕਾਰ ਘੁਮਾਣ, ਓਮ ਸਿੰਘ, ਘਣਸ਼ਿਆਮ ਸਿੰਘ, ਸੁਸ਼ੀਲ ਕੁਮਾਰ ਐਮਸੀ, ਬਲਵਿੰਦਰ ਸਿੰਘ ਐਮਸੀ, ਚਰਨਾ ਸਿੰਘ ਐਮਸੀ, ਹਰਚਰਨ ਸਿੰਘ ਐਮਸੀ, ਮੰਗਤ ਰਾਏ ਹਾਜ਼ਰ ਸਨ।