ਐੱਸਡੀ ਸਕੂਲ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ
ਐਸ.ਡੀ ਸਕੂਲ ਵਿਖੇ ਮਨਾਇਆ ਵਿਸ਼ਵ ਧਰਤ ਦਿਵਸ
Publish Date: Wed, 22 Apr 2026 04:19 PM (IST)
Updated Date: Wed, 22 Apr 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਵਾਈਸ ਪ੍ਰਧਾਨ ਵਿਜੇ ਮੋਹਨ ਗੁਪਤਾ, ਜਨਰਲ ਸੈਕਟਰੀ ਅਨਿਲ ਗੁਪਤਾ, ਸਕੂਲ ਪ੍ਰਬੰਧਕ ਇੰਜੀ. ਐੱਮਐੱਮ ਸਿਆਲ ਦੀ ਦੇਖਰੇਖ ਵਿਚ ਐੱਸਡੀਐੱਸ ਈਸੀ ਸੈਕੰਡਰੀ ਸਕੂਲ, ਆਰਿਆ ਸਮਾਜ ਪਟਿਆਲਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਤਕਰੀਬਨ 42 ਵਿਦਿਆਰਥੀਆਂ ਨੇ ਵਿਚ ਭਾਗ ਲਿਆ। ਰਡਿਉਸ, ਰੈਸਕਿਉ ਤੇ ਰੀਸਾਇਕਲ ਥੀਮ ਨੂੰ ਉਭਾਰਦੇ ਹੋਏ ਵਿਦਿਆਰਥੀਆਂ ਨੇ ਪੋਸਟਰ ਰਾਹੀਂ ਵਧੀਆ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਧਰਤੀ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਈਕੋ ਕਲੱਬ ਇੰਚਾਰਜ ਨੇ ਉਕਤ ਵਿਸ਼ੇ ਸੰਬੰਧਤ ਵਿਦਿਆਰਥੀਆਂ ਨੂੰ ਆਮ ਜ਼ਿੰਦਗੀ ਵਿਚ ਛੋਟੀਆ ਛੋਟੀਆ ਪਰ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ। ਵਿਸ਼ਵ ਧਰਤੀ ਦਿਵਸ ਮੌਕੇ ਸਕੂਲ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਵਧਦੀ ਗਲੋਬਲ ਵਾਰਮਿੰਗ ਨੂੰ ਧਿਆਨ ਰੱਖਦੇ ਹੋਏ ਸਾਨੂੰ ਊਰਜਾ ਸੁੱਰਖਿਅਣ ਸੰਸਾਧਨਾ ਦਾ ਪ੍ਰੋਯਗ ਕਰਨ ਚਾਹੀਦਾ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ।