ਐੱਸਡੀਐੱਸਈ ਸਕੂਲ ਦੀ ਅੱਠਵੀਂ ਕਲਾਸ ਦਾ ਨਤੀਜਾ ਰਿਹਾ 100 ਫੀਸਦੀ
ਐਸ.ਡੀ.ਐਸ.ਈ ਸਕੂਲ ਦੀ ਅੱਠਵੀਂ ਕਲਾਸ ਦਾ ਨਤੀਜਾ ਰਿਹਾ 100 ਫੀਸਦੀ
Publish Date: Mon, 13 Apr 2026 04:33 PM (IST)
Updated Date: Mon, 13 Apr 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਐੱਸਡੀਐੱਸਈ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਅੱਠਵੀਂ ਬੋਰਡ ਕਲਾਸ ਦਾ ਪ੍ਰੀਖਿਆ ਨਤੀਜਾ 100 ਫੀਸਦੀ ਰਿਹਾ ਹੈ। ਅੱਠਵੀਂ ਕਲਾਸ ਦੇ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਦੀ ਮਾਤਾ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਵਿਜੈ ਮੋਹਨ ਗੁਪਤਾ, ਮਹਾਮੰਤਰੀ ਅਨਿਲ ਗੁਪਤਾ, ਮੈਨੇਜਰ ਇੰਜੀ. ਐਮ. ਐਮ. ਸਿਆਲ ਅਤੇ ਸਕੂਲ ਮੈਨੇਜਿੰਗ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਗਈ। ਬੋਰਡ ਦੇ ਅੱਠਵੀਂ ਕਲਾਸ ਦੇ ਸ਼ਾਨਦਾਰ ਨਤੀਜੇ ਆਉਣ ਦੇ ਮੌਕੇ ’ਤੇ ਸਕੂਲ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਮੈਨੇਜਰ ਇੰਜੀ. ਐਮ. ਐਮ. ਸਿਆਲ ਨੇ ਕੀਤੀ। ਇਸ ਮੌਕੇ ‘ਤੇ ਸਾਰੇ ਹੋਨਹਾਰ ਵਿਦਿਆਰਥੀਆਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਦੱਸਿਆ ਕਿ ਅੱਠਵੀਂ ਕਲਾਸ ਦੇ ਵਿਦਿਆਰਥੀ ਦਕਸ਼ ਪ੍ਰਜਾਪਤੀ ਨੇ ਬੋਰਡ ਦੀ ਮੇਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਦਕਸ਼ ਪ੍ਰਜਾਪਤੀ ਨੇ 600 ਵਿੱਚੋਂ 585 ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮੁਹੰਮਦ ਆਰਿਫ ਨੇ 542 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੰਜਨਾ ਨੇ 509 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਾਰੇ ਅਧਿਆਪਕਾਂ ਵੱਲੋਂ ਸਮਾਰੋਹ ਵਿੱਚ ਮੌਜੂਦ ਹੋਨਹਾਰ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪੰਕਜ ਕੌਸ਼ਲ, ਦਿਨੇਸ਼ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।