ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਕੂਲ ਮੁਖੀਆਂ ਦੀ ਵਰਕਸ਼ਾਪ ਕਰਵਾਈ
ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਕੂਲ ਮੁੱਖੀਆਂ ਦੀ ਵਰਕਸ਼ਾਪ ਆਯੋਜਿਤ
Publish Date: Wed, 11 Mar 2026 05:45 PM (IST)
Updated Date: Wed, 11 Mar 2026 05:48 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਡੀਸੀ ਵਰਜੀਤ ਵਾਲੀਆ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ. ਰਵਿੰਦਰਪਾਲ ਸ਼ਰਮਾ ਤੇ ਨੀਰੂ ਬਾਲਾ ਜ਼ਿਲ੍ਹਾ ਨੋਡਲ ਅਫਸਰ (ਯੁੱਧ ਨਸ਼ੇ ਵਿਰੁੱਧ/ਨਸ਼ਾ ਮੁਕਤ ਭਾਰਤ ਅਭਿਆਨ) ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਦੇ ਸਹਿਯੋਗ ਅਧੀਨ ਕੀਤੀ ਵਰਕਸ਼ਾਪ ’ਚ ਜ਼ਿਲ੍ਹੇ ਅਧੀਨ ਆਉਂਦੇ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਅਤੇ ਇੰਚਾਰਜਾਂ ਨੇ ਭਾਗ ਲਿਆ। ਇਸ ਟਰੇਨਿੰਗ ਨੂੰ ਦੋ ਪੜਾਵਾਂ ਵਿਚ ਮੁਕੰਮਲ ਕੀਤਾ ਗਿਆ। ਵਰਕਸ਼ਾਪ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਨੋਡਲ ਅਧਿਕਾਰੀ ਨੀਰੂ ਬਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਉਪਰੰਤ ਸਾਰੇ ਸਕੂਲ ਮੁਖੀਆਂ ਨੂੰ “ਸੇ ਨੋ ਟੂ ਡਰੱਗ” ਦੀ ਸਹੁੰ ਚੁੱਕਵਾਈ ਗਈ। ਇਸ ਮੌਕੇ ਸਕੂਲ ਮੁਖੀਆਂ ਨੇ ਖੁਦ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਵਾਅਦਾ ਕੀਤਾ। ਪੰਜਾਬੀ ਯੂਨੀਵਰਸਿਟੀ ਤੋਂ ਕਾਊਂਸਲਰ ਰੂਬੀ ਗੁਪਤਾ ਨੇ ਨਸ਼ੇ ਦੀ ਲਤ ਲੱਗਣ ਦੇ ਕਾਰਨ, ਕਿਸਮਾਂ ਅਤੇ ਇਸਦੇ ਹੱਲ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ ਨੇ ਕਿਹਾ ਕਿ ਅਧਿਆਪਕ ਦਾ ਕੰਮ ਹੁਣ ਕੇਵਲ ਵਿਦਿਆਰਥੀਆਂ ਨੂੰ ਪੜ੍ਹਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸ ਨੇ ਹਰ ਵਿਦਿਆਰਥੀ ਦੇ ਉੱਪਰ ਖਾਸ ਨਿਗਰਾਨੀ ਵੀ ਰੱਖਣੀ ਹੁੰਦੀ ਹੈ ਕਿ ਕਿਤੇ ਉਹ ਗਲਤ ਸੁਸਾਇਟੀ ਜਾਂ ਨਸ਼ੇ ਦੀ ਸੰਗਤ ਵੱਲ ਤਾਂ ਨਹੀਂ ਜਾ ਰਿਹਾ। ਇਸ ਮੌਕੇ ਤੇ ਰਸ਼ਮੀ ਸ਼ਰਮਾ, ਦਿਗਵਿਜੈ ਸਿੰਗਲਾ, ਚਮਨ ਸ਼ਰਮਾ, ਹਿਮਾਂਸ਼ੂ ਅਗਰਵਾਲ, ਇਕਬਾਲ ਸਿੰਘ, ਯੁਵਰਾਜ ਅਰੋੜਾ, ਜਤਿੰਦਰ ਸਿੰਘ ਆਦਿ ਰਿਸੋਰਸ ਪਰਸਨ ਹਾਜ਼ਰ ਸਨ। ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਰਿਫਰੈੱਸ਼ਮੈਂਟ ਅਤੇ ਸਰਟੀਫਿਕੇਟ ਦਿੱਤੇ ਗਏ।