ਐੱਸਡੀ ਸਕੂਲ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ
ਐਸ.ਡੀ. ਸਕੂਲ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ
Publish Date: Mon, 30 Mar 2026 04:49 PM (IST)
Updated Date: Mon, 30 Mar 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸਥਿਤ ਐੱਸਡੀਐੱਸਈ ਸੀਨੀਅਰ ਸੈਕੰਡਰੀ ਸਕੂਲ ਦੀਆਂ ਗੈਰ-ਬੋਰਡ ਕਲਾਸਾਂ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਸ਼ਾਨਦਾਰ ਨਤੀਜੇ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸਕੂਲ ਦੀ ਮਾਤਾ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਮਹਾਂਮੰਤਰੀ ਅਨਿਲ ਗੁਪਤਾ ਅਤੇ ਸਕੂਲ ਮੈਨੇਜਰ ਇੰਜੀ. ਐਮ. ਐਮ. ਸਿਆਲ ਨੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ, ਸਾਰੇ ਸਟਾਫ ਮੈਂਬਰਾਂ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਇਸ ਮੌਕੇ ’ਤੇ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਕਿ ਇਹ ਸਕੂਲ ਜਿਸਦੀ ਸਥਾਪਨਾ 1924 ਈਸਵੀ ਵਿਚ ਹੋਈ ਸੀ। ਇੱਥੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਹਜ਼ਾਰਾਂ ਵਿਦਿਆਰਥੀਆਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਉੱਚ ਅਹੁਦਿਆਂ ‘ਤੇ ਪਹੁੰਚ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਾਲਾਨਾ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਦੱਸਿਆ ਕਿ ਕਲਾਸ 11ਵੀਂ ਦੇ ਆਰਟਸ ਗਰੁੱਪ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਹਰਸਿਮਰਨ ਕੌਰ ਨੇ 500 ਵਿੱਚੋਂ 461 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਕਲਾਸ 11ਵੀਂ ਦੇ ਕਾਮਰਸ ਗਰੁੱਪ ਵਿਚ ਯੋਸ਼ਿਤਾ ਨੇ 500 ’ਚੋਂ 456 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸਦੇ ਨਾਲ ਹੀ ਕਲਾਸ 11ਵੀਂ ਦੇ ਸਾਇੰਸ ਗਰੁੱਪ ਵਿੱਚ ਰਾਧਿਕਾ ਗਰਗ ਨੇ 500 ਵਿੱਚੋਂ 450 ਅੰਕ ਪ੍ਰਾਪਤ ਕਰਕੇ ਆਪਣੀ ਕਲਾਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕਲਾਸ 9ਵੀਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ 650 ਵਿੱਚੋਂ 570 ਅੰਕ ਪ੍ਰਾਪਤ ਕਰਕੇ ਕੁਮਕੁਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਕਲਾਸ 7ਵੀਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ 600 ਵਿੱਚੋਂ 531 ਅੰਕ ਪ੍ਰਾਪਤ ਕਰਕੇ ਕੇਸ਼ਵ ਸੈਕਸੇਨਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਕਲਾਸ 6ਵੀਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ 600 ਵਿੱਚੋਂ 526 ਅੰਕ ਪ੍ਰਾਪਤ ਕਰਕੇ ਹਰਗੁਣ ਅਤੇ ਵੰਦਨਾ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ‘ਤੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।