ਮਲਕਪੁਰ ਜੱਟਾਂ ਸਕੂਲ ਦਾ ਨਵੋਦਿਆ ਵਿਦਿਆਲਿਆ ਨਤੀਜਾ ਸ਼ਾਨਦਾਰ ਰਿਹਾ
ਮਲਕਪੁਰ ਜੱਟਾਂ ਸਕੂਲ ਦਾ ਨਵੋਦਿਆ ਵਿਦਿਆਲਿਆ ਨਤੀਜਾ ਸ਼ਾਨਦਾਰ ਰਿਹਾ
Publish Date: Thu, 19 Mar 2026 04:55 PM (IST)
Updated Date: Thu, 19 Mar 2026 04:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਘਨੌਰ : ਪਿਛਲੇ ਦਿਨੀਂ ਹੋਈ ਨਵੋਦਿਆ ਦੀ ਪ੍ਰੀਖਿਆ ’ਚ ਮਲਕਪੁਰ ਜੱਟਾਂ ਬਲਾਕ ਘਨੌਰ ਦੀ ਵਿਦਿਆਰਥਣ ਗੁਰਮਨਦੀਪ ਕੌਰ ਦੇ ਪਾਸ ਕਰਨ ਤੇ ਪਿੰਡ, ਬਲਾਕ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਸੁਰਜੀਤ ਸਿੰਘ ਤੇ ਸੈਂਟਰ ਹੈੱਡ ਟੀਚਰ ਲਲਿਤ ਬੰਗਾ ਵਲੋਂ ਸਕੂਲ ਮੁਖੀ ਤੇ ਗਾਇਡ ਅਧਿਆਪਕ ਸੁਖਮਨਵਿੰਦਰ ਸਿੰਘ ਤੇ ਕਮਲਜੀਤ ਕੌਰ ਕਾਹਲੋ ਨੂੰ ਵਧਾਈ ਦਿੰਦਿਆਂ ਸਕੂਲ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਲਕਪੁਰ ਜੱਟਾਂ ਸਕੂਲ ਦੇ ਬੱਚੇ ਹਮੇਸ਼ਾ ਖੇਡਾਂ ਅਤੇ ਹੋਰ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਰਾਜ ਪੱਧਰ ਤੱਕ ਪੁਜ਼ੀਸ਼ਨਾਂ ਹਾਸਲ ਕਰਦੇ ਹਨ। ਬੱਚੀ ਦੇ ਪਿਤਾ ਪਿੰਡ ਦੇ ਮੌਜੂਦਾ ਸਰਪੰਚ ਗੁਰਿੰਦਰ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਚੇਅਰਮੈਨਸ, ਦਲਵੀਰ ਸਿੰਘ ਅਤੇ ਬਲਾਕ ਰਿਸੋਰਸ ਪਰਸਨ ਨਿਰਭੈ ਸਿੰਘ ਜਰਗ ਵੱਲੋਂ ਮਿਹਨਤੀ ਸਕੂਲ ਅਧਿਆਪਕਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ।