ਪੁਜ਼ੀਸ਼ਨਾਂ ਪ੍ਰਾਪਤ ਵਿਦਿਆਰਥੀਆਂ ਦਾ ਕੀਤਾ ਸਨਮਾਨ
ਪੁਜ਼ੀਸ਼ਨਾਂ ਪ੍ਰਾਪਤ ਵਿਦਿਆਰਥੀਆਂ ਦਾ ਕੀਤਾ ਸਨਮਾਨ
Publish Date: Wed, 08 Apr 2026 05:02 PM (IST)
Updated Date: Wed, 08 Apr 2026 05:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਰੂ ਦਾ ਹੈਲਪ ਗਰੁੱਪ ਪਟਿਆਲਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਦਪੁਰ ਕੇਸ਼ੋ ਅਤੇ ਸਰਕਾਰੀ ਐਲੀਮੈਟਰੀ ਸਕੂਲ ਪਿੰਡ ਫੱਗਣ ਮਾਜਰਾ ਵਿਖੇ ਜਾ ਕੇ ਉਥੋਂ ਦੇ ਵੱਖ-ਵੱਖ ਜਮਾਤਾਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਗਰੁੱਪ ਦੇ ਪ੍ਰਧਾਨ ਇੰਜੀ. ਅਮਰਜੀਤ ਸਿੰਘ ਸਾਬਕਾ ਡੀਈਓ ਨੇ ਦੱਸਿਆ ਕਿ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਜਿਹੜੇ ਵਿਦਿਆਰਥੀ ਅਪਣੀਆਂ ਕਲਾਸਾਂ ਵਿੱਚੋਂ ਫਸਟ, ਸੈਕੰਡ ਅਤੇ ਥਰਡ ਪੁਜੀਸ਼ਨ ਤੇ ਰਹੇ ਹਨ ਜਾਂ ਕਿਸੇ ਹੋਰ ਐਕਟੀਵਿਟੀ ਵਿੱਚ ਅੱਗੇ ਰਹੇ ਹਨ, ਨੂੰ ਹੌਂਸਲਾ ਅਫਜਾਈ ਵਜੋਂ ਮੈਡਲ, ਪ੍ਰਸ਼ੰਸਾ ਸਰਟੀਫਿਕੇਟ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਇੰਜੀ: ਅਮਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਕੇਂਦਰਿਤ ਕਰਨ ਲਈ ਉਦਾਹਰਣਾਂ ਸਹਿਤ ਪ੍ਰੇਰਿਤ ਕੀਤਾ ਅਤੇ ਗਰੁੱਪ ਦੇ ਜਰਨਲ ਸਕੱਤਰ ਗੁਰਮੁਖ ਸਿੰਘ ਫੱਗਣ ਮਾਜਰਾ ਨੇ ਗਰੁੱਪ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਤੋਂ ਇਲਾਵਾ ਗਰੁੱਪ ਦੇ ਮੀਤ ਪ੍ਰਧਾਨ ਗੁਰਮੁਖ ਸਿੰਘ ਰੁੜਕੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਭਰਪੂਰ ਗੀਤ ਗਾ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਸ ਦੌਰਾਨ ਸਕੱਤਰ ਕਰਮ ਸਿੰਘ ਲੰਗ ਨੇ ਸਟੇਜ ਸੱਕਤਰ ਦੀ ਭੂਮਿਕਾ ਬਾਖੂਬੀ ਨਿਭਾਈ। ਅਖੀਰ ਵਿਚ ਸੈਂਟਰ ਇੰਚਾਰਜ ਜਸਵਿੰਦਰ ਕੌਰ ਨੰਦਪੁਰ ਕੇਸ਼ੋ ਅਤੇ ਹੈਡ ਟੀਚਰ ਲਖਵਿੰਦਰ ਕੌਰ ਨੇ ਗਰੁੱਪ ਅਹੁਦੇਦਾਰਾਂ ਅਤੇ ਆਏ ਮਹਿਮਾਨਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਦੋਵੇਂ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।