ਮਾਡਲ ਸਕੂਲ ਦੇ ਕੈਡਿਟਾਂ ਨੇ ਬਾਬਾ ਮੇਹਰ ਸਿੰਘ ਨੂੰ ਕੀਤਾ ਯਾਦ
ਮਾਡਲ ਸਕੂਲ ਦੇ ਕੈਡਿਟਾਂ ਨੇ ਬਾਬਾ ਮੇਹਰ ਸਿੰਘ ਨੂੰ ਕੀਤਾ ਯਾਦ
Publish Date: Wed, 11 Mar 2026 04:34 PM (IST)
Updated Date: Wed, 11 Mar 2026 04:36 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੇਹਰ ਬਾਬਾ ਵਜੋਂ ਜਾਣੇ ਜਾਂਦੇ ਏਅਰ ਕਮੋਡੋਰ ਮੇਹਰ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ। ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਮੇਹਰ ਸਿੰਘ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਸ ਵੇਲੇ ਹਵਾਈ ਪੱਟੀ ਨੂੰ ਕੇਵਲ ਤੇਲ ਦੇ ਦੀਵਿਆਂ ਦੀ ਮਦਦ ਨਾਲ ਰੌਸ਼ਨ ਕੀਤਾ ਗਿਆ ਸੀ। ਪਟਿਆਲਾ ਸ਼ਹਿਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮੇਹਰ ਬਾਬਾ ਪਟਿਆਲਾ ਨਾਲ ਸਬੰਧਤ ਸੀ। ਇਸ ਮੌਕੇ ਸਕੂਲ ਦੇ ਸਾਰਾ ਸਟਾਫ਼ ਮੈਂਬਰ ਹਾਜ਼ਰ ਸਨ।