ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿਖੇ ' ਗ੍ਰੈਜੂਏਸ਼ਨ ਦਿਵਸ’ ਮਨਾਇਆ
ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿਖੇ ' ਗ੍ਰੈਜੂਏਸ਼ਨ ਦਿਵਸ’ ਮਨਾਇਆ
Publish Date: Fri, 06 Mar 2026 04:47 PM (IST)
Updated Date: Fri, 06 Mar 2026 04:51 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿਖੇ ‘ਗ੍ਰੈਜੂਏਸ਼ਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦਾ ਆਰੰਭ ਮੈਨੇਜਮੈਂਟ ਦੇ ਮੈਂਬਰ ਮੁਕਤਾ ਮੰਧਰ, ਸਰੋਜ ਕੌਸ਼ਿਕ, ਪ੍ਰਸ਼ਾਸਨ ਅਧਿਕਾਰੀ ਜਤਿੰਦਰਪਾਲ ਅਤੇ ਪ੍ਰਿੰਸੀਪਲ ਨੀਰਜਾ ਸੇਠੀ ਦੀ ਅਗਵਾਈ ਹੇਠ ਹੋਇਆ। ਸਮਾਗਮ ਦੀ ਆਰੰਭਤਾ ਯੂਕੇਜੀ ਦੇ ਵਿਦਿਆਰਥੀਆਂ ਦੁਆਰਾ ਪ੍ਰਾਰਥਨਾ, ਮੰਤਰਾਂ ਅਤੇ ਨਾਮ ਜਾਪ ਸ਼ਬਦ ਨਾਲ ਹੋਈ, ਜਿਸ ਨਾਲ ਮਾਹੌਲ ਸਕਾਰਾਤਮਕਤਾ ਅਤੇ ਸ਼ਰਧਾ ਨਾਲ ਭਰ ਗਿਆ। ਛੋਟੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਲੇ - ਵੇ ਕਲਾਸ ਨੇ ਕਰਾਡੀ ਰਿਧਮ ਤੇ ਇੱਕ ਖੁਸ਼ੀ ਭਰਿਆ ਡਾਂਸ ਪੇਸ਼ ਕੀਤਾ। ਨਰਸਰੀ ਕਲਾਸ ਨੇ ਕ੍ਰਿਸ਼ਨ ਗੀਤ ਤੇ ਇੱਕ ਸੁੰਦਰ ਡਾਂਸ ਨਾਲ ਸਭਦਾ ਮਨ ਮੋਹ ਲਿਆ। ਯੂ.ਕੇ.ਜੀ ਜਮਾਤ ਦਾ ਇਨਾਮ ਵੰਡ ਸਮਾਰੋਹ ਕਰਕੇ ਬੱਚਿਆਂ ਦਾ ਹੌਸਲਾ ਵਧਾਇਆ ਗਿਆ। ਐਲ.ਕੇ.ਜੀ ਕਲਾਸ ਨੇ ਇੱਕ ਜੋਸ਼ੀਲੇ ਭੰਗੜਾ ਪ੍ਰਦਰਸ਼ਨ ਨਾਲ ਸਟੇਜ ’ਤੇ ਧੂਮ ਮਚਾ ਦਿੱਤੀ। ਸਾਰੇ ਛੋਟੇ ਵਿਦਿਆਰਥੀਆਂ ਦੁਆਰਾ ਇਕ ਸ਼ਾਨਦਾਰ ਗ੍ਰੈਂਡ ਫਿਨਾਲੇ ਰਾਹੀ ਸਮਾਰੋਹ ਸਮਾਪਤ ਹੋਇਆ। ਹਰ ਪ੍ਰਦਰਸ਼ਨ ਨੇ ਮਾਸੂਮ ਗ੍ਰੈਜੂਏਟਾਂ ਦੇ ਆਤਮਵਿਸ਼ਵਾਸ, ਮਾਸੂਮੀਅਤ ਅਤੇ ਉੱਜਵਲ ਭਵਿੱਖ ਨੂੰ ਦਰਸਾਇਆ। ਇਹ ਸੱਚਮੁੱਚ ਇੱਕ ਯਾਦਗਾਰ ਅਤੇ ਦਿਲ ਨੂੰ ਛੂਹਣ ਵਾਲਾ ਜਸ਼ਨ ਸੀ। ਮਾਪਿਆਂ ਵਲੋਂ ਸਮਾਰੋਹ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਤੇ ਮੁੱਖ ਅਧਿਆਪਕਾ ਦੇ ਯਤਨਾਂ ਨੂੰ ਭਰਭੂਰ ਹੁੰਗਾਰਾ ਦਿੱਤਾ।