ਹੰਸ ਬਰੇਕਨ ਵੱਲੋਂ ਮਰਦਾਂਪੁਰ ਦੇ ਸਕੂਲਾਂ ਦਾ ਦੌਰਾ
ਹੰਸ ਬਰੇਕਨ ਵੱਲੋਂ ਮਰਦਾਂਪੁਰ ਦੇ ਸਕੂਲਾਂ ਦਾ ਦੌਰਾ
Publish Date: Fri, 06 Feb 2026 04:37 PM (IST)
Updated Date: Fri, 06 Feb 2026 04:41 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਸਮਾਜ ਸੇਵੀ ਸਵ. ਸੁਰਿੰਦਰ ਸਿੰਘ ਨਿੱਝਰ ਵੱਲੋਂ ਇਲਾਕੇ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਕੈਨੇਡਾ ਨਿਵਾਸੀ ਕਰੀਬੀ ਮਿੱਤਰ ਹੰਸ ਬਰੇਕਨ ਨੇ ਪਿੰਡ ਮਰਦਾਂਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੌਂਟੀ ਸਹਿਗਲ, ਸਾਬਕਾ ਸਰਪੰਚ ਲਾਲ ਸਿੰਘ ਮਰਦਾਂਪੁਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਹੰਸ ਬਰੇਕਨ ਨੇ ਦੱਸਿਆ ਕਿ ਨਿੱਝਰ ਸਦਾ ਪਿੰਡਾਂ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਸੁਵਿਧਾਵਾਂ ਦੇ ਸੁਧਾਰ ਲਈ ਸਮਰਪਿਤ ਰਹੇ। ਸਕੂਲਾਂ ਵਿਚ ਬਣਾਏ ਗਏ ਆਧੁਨਿਕ ਬਾਥਰੂਮ, ਪੀਣ ਵਾਲੇ ਪਾਣੀ ਅਤੇ ਹੋਰ ਵਿਕਾਸ ਕਾਰਜਾਂ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਨਿੱਝਰ ਦੇ ਅਕਾਲ ਚਲਾਣੇ ਕਾਰਨ ਉਹ ਉਨ੍ਹਾਂ ਨਾਲ ਇੱਥੇ ਨਹੀਂ ਆ ਸਕੇ, ਪਰ ਹੁਣ ਉਨ੍ਹਾਂ ਦੇ ਸਪੁੱਤਰ ਸਤਵਿੰਦਰ ਸਿੰਘ ਨਿੱਝਰ ਦੇ ਸੱਦੇ ਤੇ ਇੱਥੇ ਆ ਕੇ ਸੇਵਾ ਕਾਰਜਾਂ ਨੂੰ ਨੇੜਿਓਂ ਦੇਖਿਆ। ਹੰਸ ਬਰੇਕਨ ਨੇ ਨਿੱਝਰ ਪਰਿਵਾਰ ਨਾਲ ਮਿਲ ਕੇ ਭਵਿੱਖ ਵਿਚ ਵੀ ਸਮਾਜ ਸੇਵਾ ਜਾਰੀ ਰੱਖਣ ਦਾ ਭਰੋਸਾ ਦਿੱਤਾ।ਇਸ ਦੌਰਾਨ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਹੰਸ ਬਰੇਕਨ ਦਾ ਨਿੱਘਾ ਸਵਾਗਤ ਕੀਤਾ ਗਿਆ।