ਸਕਾਲਰਜ ਸਕੂਲ ਦਾ ਨਤੀਜਾ 100 ਫੀਸਦੀ
ਸਕਾਲਰਜ ਸਕੂਲ ਦਾ ਸੀ.ਬੀ.ਐੱਸ.ਈ. ਦਾ ਨਤੀਜਾ 100 ਫੀਸਦੀ
Publish Date: Sat, 18 Apr 2026 06:32 PM (IST)
Updated Date: Sun, 19 Apr 2026 04:12 AM (IST)

ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਸੀਬੀਐੱਸਈ ਵੱਲੋਂ ਵੱਲੋਂ 10ਵੀਂ ਬੋਰਡ ਦੀ ਪ੍ਰੀਖਿਆ ਤੇ ਐਲਾਨੇ ਗਏ ਨਤੀਜਿਆਂ ਦੇ ਵਿੱਚ ਸਥਾਨਕ ਸਕਾਰਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਹਿਣ ਤੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਵੱਲੋਂ ਭੰਗੜੇ ਪਾ ਕੇ ਜਸ਼ਨ ਮਨਾਇਆ ਗਿਆ। ਸਕੂਲ ਦੀ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਾਲ 2025-26 ਲਈ ਦਸਵੀਂ ਦੇ ਕੁਲ 222 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਤੇ ਆਏ ਨਤੀਜਿਆਂ ’ਚ ਦੇਵ ਕੁਮਾਰ ਨੇ 98.2 ਫੀਸਦੀ ਨੰਬਰ ਪ੍ਰਾਪਤ ਕਰਕੇ ਸਕੂਲ ’ਚ ਪਹਿਲਾ ਸਥਾਨ, ਯਸ਼ਵਿੰਦਰ ਕੌਰ ਨੇ 97.6 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ ਅਤੇ ਸੁਖਮਨਜੋਤ ਕੌਰ ਨੇ 95 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ 25 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਤੇ 81 ਬੱਚਿਆਂ ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਸਮਾਜਿਕ ਵਿਗਿਆਨ ’ਚ 100 ਅੰਕ, ਆਈਟੀ. ’ਚ 100 ਅੰਕ ਪੰਜਾਬੀ ’ਚ 100 ਅੰਕ, ਗਣਿਤ ’ਚ 99 ਅੰਕ, ਹਿੰਦੀ ’ਚ 98 ਅੰਕ ਸਾਈਂਸ ’ਚ 97 ਅੰਕ ਅਤੇ ਅੰਗਰੇਜ਼ੀ ’ਚ ਵੱਧ ਤੋਂ ਵੱਧ 94 ਅੰਕ ਪ੍ਰਾਪਤ ਕੀਤੇ ਹਨ। ਬੱਚਿਆਂ ਦੇ ਨਤੀਜਿਆਂ ’ਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਤੇ ਪ੍ਰਿੰਸੀਪਲ ਭਾਰਤੀ ਆਸ਼ੂਤੋਸ਼ ਨੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਭਵਿੱਖ ’ਚ ਹੋਰ ਉਚਾਈਆਂ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆ।