ਸਕਾਲਰਜ਼ ਸਕੂਲ ਵੱਲੋਂ ਰਸਨੀਤ ਕੌਰ ਦਾ ਕੀਤਾ ਸਨਮਾਨ
ਸਕਾਲਰਜ਼ ਸਕੂਲ ਵੱਲੋਂ ਰਸਨੀਤ ਕੌਰ ਦਾ ਕੀਤਾ ਸਨਮਾਨ
Publish Date: Thu, 12 Mar 2026 04:24 PM (IST)
Updated Date: Thu, 12 Mar 2026 04:27 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਭਾਰਤੀ ਆਸੂਤੋਸ਼ ਦੀ ਦੇਖਰੇਖ ਹੇਠ ਯੂਪੀਐੱਸਸੀ ਪ੍ਰੀਖਿਆ ’ਚ ਭਾਰਤ ਦੇਸ਼ ’ਚੋਂ 51ਵਾਂ ਸਥਾਨ ਪ੍ਰਾਪਤ ਕਰ ਆਈਏਐੱਸ ਬਣੀ ਸਕਾਲਰਜ਼ ਸਕੂਲ ਦੀ 12ਵਾਂ ਤਕ ਵਿਦਿਆਰਥਣ ਰਹੀ ਰਸਨੀਤ ਕੌਰ ਦਾ ਸਨਮਾਨ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ਉੱਤੇ ਐੱਸਡੀਐੱਮ ਰਾਜਪੁਰਾ ਨਮਨ ਮਾਰਕਨ ਨੇ ਸ਼ਿਰਕਤ ਕੀਤੀ। ਸਮਾਗਮ ’ਚ ਰਸਨੀਤ ਕੌਰ ਆਪਣੇ ਮਾਤਾ ਪਿਤਾ, ਦਾਦਾ ਦਾਦੀ, ਵੱਡੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪਹੁੰਚਣ ਉੱਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਸਾਰਿਆਂ ਨੂੰ ਗੁਲਦਸਤੇ ਦੇ ਕੇ ਜੀ ਆਈਆਂ ਆਖਿਆ ਗਿਆ ਅਤੇ ਰਸਨੀਤ ਨੂੰ ਉਸਦੀ ਸਫਲਤਾ ’ਤੇ ਵਧਾਈ ਦਿੱਤੀ ਗਈ। ਸਮਾਰੋਹ ਦੀ ਸ਼ੁਰੂਆਤ ਆਈ.ਏ.ਐੱਸ. ਰਸਨੀਤ ਕੌਰ, ਐੱਸ.ਡੀ.ਐੱਮ. ਨਮਨ ਮਾਰਕਨ ਸਮੇਤ ਸਕੂਲ ਦੇ ਪ੍ਰਬੰਧਕਾਂ ਨੇ ਦੀਪ ਜਗਾ ਕੇ ਕੀਤੀ। ਇਸ ਉਪਰੰਤ ਰਸਨੀਤ ਕੌਰ ਨੂੰ ਸ਼ਾਲ, ਫੁਲਕਾਰੀ, ਸੋਨੇ ਦੇ ਟੌਪਸ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐੱਸ.ਡੀ.ਐੱਮ. ਨਮਨ ਮਾਰਕਨ ਨੇ ਰਸਨੀਤ ਕੌਰ ਦੀ ਇਸ ਸਫਲਤਾ ’ਤੇ ਕਿਹਾ ਕਿ ਬਿਨ੍ਹਾ ਕਿਸੇ ਕੌਚਿੰਗ ਦੇ ਮਿਹਨਤ ਕਰਕੇ ਯੂ.ਪੀ.ਐੱਸ.ਸੀ. ਪ੍ਰੀਖਿਆ ’ਚ ਦੇਸ਼ ਭਰ ’ਚ 51ਵਾਂ ਸਥਾਨ ਹਾਸਲ ਕਰਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਤਕ ਰਸਨੀਤ ਕੌਰ ਨੇ ਹਮੇਸ਼ਾ ਪਹਿਲਾ ਸਥਾਨ ਹੀ ਹਾਸਲ ਕੀਤਾ ਤੇ ਉਸਦੀਆਂ ਹੋਰ ਸਫਲਤਾਵਾਂ ਬਾਰੇ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਰਸਨੀਤ ਕੌਰ ਨੇ ਜਿੱਥੇ ਆਪਣੇ ਮਾਤਾ ਸਵਰਨ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਦਾ ਇਲਾਕੇ ’ਚ ਮਾਣ ਵਧਾਇਆ ਉੱਥੇ ਸ਼ਹਿਰ ਅਤੇ ਸਕੂਲ ਦਾ ਨਾਂਅ ਵੀ ਰੋਸ਼ਨ ਕੀਤਾ। ਇਸ ਮੌਕੇ ਰਸਨੀਤ ਦੇ ਦਾਦਾ ਗੁਰਦਿਆਲ ਸਿੰਘ ਅਤੇ ਦਾਦੀ, ਮਾਤਾ ਪਿਤਾ, ਭਰਾ ਜਗਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ, ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ, ਈਸ਼ਵਰ ਦੱਤ, ਰਸਨੀਤ ਕੌਰ ਦੀਆਂ ਸਾਰੀਆਂ ਅਧਿਆਪਕਾਵਾਂ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।