ਸਕਾਲਰਜ਼ ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਸਕਾਲਰਜ਼ ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Sat, 24 Jan 2026 05:46 PM (IST)
Updated Date: Sat, 24 Jan 2026 05:49 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਸਕੂਲ ਦੀ ਪ੍ਰਿੰਸੀਪਲ ਆਸ਼ੂਤੋਸ਼ ਭਾਰਤੀ ਦੀ ਦੇਖ-ਰੇਖ ’ਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਗਿਆਨ ਦੀ ਦੇਵੀ ਦੀ ਮੂਰਤੀ ਤੇ ਫੁੱਲ ਚੜ੍ਹਾਏ ਗਏ ਅਤੇ ਮਾਂ ਸਰਸਵਤੀ ਦੀ ਅਰਾਧਨਾ ਕੀਤੀ ਗਈ ਤੇ ‘ਓਮ ਸਰਸਵਤੀ ਨਮੋ ਨਮੋ’ ਦੇ ਮੰਤਰ ਦਾ ਜਾਪ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਾ ਕੇ ਡਾਂਸ ਕੀਤਾ ਗਿਆ ਅਤੇ ਵੱਡੀ ਜਮਾਤ ਦੇ ਬੱਚਿਆਂ ਨੇ ਗਰੁੱਪ ਡਾਂਸ ਕਰ ਕੇ ਸਮਾਗਮ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਵਿਤਾ ਪਾਠ, ਭਾਸ਼ਣ ਅਤੇ ਬਸੰਤ ਪੰਚਮੀ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਸਕੂਲ ਦੀਆਂ ਅਧਿਆਪਕਾਵਾਂ ਤੇ ਸਟਾਫ ਨਾਲ ਮਾਂ ਸਰਸਵਤੀ ਅੱਗੇ ਫੂਲ ਮਾਲਾਵਾਂ ਭੇਟ ਕਰ ਕੇ ਦੀਪ ਜਗਾਏ। ਇਸ ਦੌਰਾਨ ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਆਸ਼ੂਤੋਸ਼ ਭਾਰਤੀ ਨੇ ਕਿਹਾ ਕਿ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਨੂੰ ਹਰ ਕੋਈ ਪੂਜਦਾ ਹੈ ਤੇ ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਮੌਕੇ ਸਕੂਲ ਦਾ ਸਟਾਫ ਸਮੇਤ ਹੋਰ ਹਾਜ਼ਰ ਸਨ।