ਸਕਾਲਰਜ ਪਬਲਿਕ ਸਕੂਲ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਜਿੱਤੇ 13 ਮੈਡਲ
ਸਕਾਲਰਜ ਪਬਲਿਕ ਸਕੂਲ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ 13 ਮੈਡਲ
Publish Date: Wed, 22 Apr 2026 06:28 PM (IST)
Updated Date: Wed, 22 Apr 2026 06:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਹੋਏ ਰੋਲਰ ਸਕੇਟਿੰਗ ਮੁਕਾਬਲਿਆਂ ’ਚ 13 ਮੈਡਲ ਜਿੱਤ ਕੇ ਰਾਜਪੁਰਾ ਸ਼ਹਿਰ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 10 ਵਿਚ ਦਸਵੇਂ ਆਲ ਇੰਡੀਆ ਓਪਨ ਚੈਂਪੀਅਨਸ਼ਿਪ ਮੁਕਾਬਲੇ ’ਚ ਭਾਗ ਲਿਆ। ਇਸ ਮੁਕਾਬਲੇ ’ਚ ਸਿਰਸਾ, ਪਟਿਆਲਾ, ਨਾਭਾ, ਚੰਡੀਗੜ੍ਹ, ਮੋਗਾ ਆਦਿ ਸ਼ਹਿਰਾਂ ਤੋਂ 450 ਖਿਡਾਰੀਆਂ ਨੇ ਭਾਗ ਲਿਆ ਸੀ। ਇਸੇ ਤਰ੍ਹਾਂ ਰੇਸ ’ਚ ਹੀਰਤ ਸੈਣੀ ਨੇ 2, ਐਂਜਲ ਤਮੰਗ ਅਤੇ ਅਰਸ਼ਪ੍ਰੀਤ ਸਿੰਘ ਨੇ ਇਕ ਇਕ ਸੋਨੇ ਦਾ ਮੈਡਲ ਜਿੱਤਿਆ। ਇਸ ਤਰ੍ਹਾਂ ਐਂਜਲ ਤਮੰਗ, ਅਰਸ਼ਪ੍ਰੀਤ ਸਿੰਘ, ਅਭੀਜਾਤ, ਮਨਮੀਤ ਸਿੰਘ, ਦਿਲ ਜਾਨ ਅਤੇ ਪੰਖੀ ਰਾਣਾ ਨੇ ਇਕ ਇਕ ਚਾਂਦੀ ਦਾ ਮੈਡਲ ਜਿੱਤਿਆ। ਇਸ ਤਰ੍ਹਾਂ ਅਭੀਜਾਤ, ਮਨਮੀਤ ਸਿੰਘ ਅਤੇ ਪੰਖੀ ਰਾਣਾ ਨੇ ਇਕ ਇਕ ਕਾਂਸੀ ਦਾ ਮੈਡਲ ਜਿੱਤਿਆ। ਵਿਦਿਆਰਥੀਆਂ ਦੀ ਇਸ ਜਿੱਤ ਉੱਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਇਸ ਸਫਲਤਾ ਦਾ ਸਿਹਰਾ ਦਿੰਦੇ ਹੋਏ ਸਕੇਟਿੰਗ ਕੋਚ ਗੁਰਦੀਪ ਸਿੰਘ ਅਤੇ ਸੰਦੀਪ ਕੁਮਾਰ ਨੂੰ ਵਧਾਈਆਂ ਦਿੱਤੀਆਂ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।