ਬਲੂਮ ਸਕੂਲ ਓਲੰਪੀਆਡ ’ਚ ਜਿੱਤੇ ਰਾਸ਼ਟਰ ਪੱਧਰੀ ਇਨਾਮ
ਸਕਾਲਰਸ ਪਬਲਿਕ਼ ਸਕੂਲ ਰਾਜਪੁਰਾ ਨੇ ਬਲੂਮ ਸਕੂਲ ਓਲੰਪੀਆਡ ਵਿੱਚ ਜਿੱਤੇ ਰਾਸ਼ਟਰ ਪੱਧਰੀ ਇਨਾਮ
Publish Date: Tue, 21 Apr 2026 03:44 PM (IST)
Updated Date: Tue, 21 Apr 2026 03:49 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਸ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਅਰਿਹੰਤ ਪਬਲੀਕੇਸ਼ਨ ਦੁਬਾਰਾ ਬਲੋਮ ਸਕੂਲ ਓਲੰਪੀਆਰਡ ’ਚ ਰਾਸ਼ਟਰ ਪੱਧਰੀ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਸਕੂਲ ਤੋਂ 280 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ 5 ਵਿਦਿਆਰਥੀਆਂ ਮਨਰੂਪ, ਸਕਸ਼ਮ, ਸਰਾਨਿਆ, ਅੰਮ੍ਰਿਤ ਅਤੇ ਅਰਸ਼ਦੀਪ ਕੌਰ ਨੇ ਇਕ-ਇਕ ਸੋਨੇ ਦਾ ਮੈਡਲ ਜਿੱਤਿਆ ਅਤੇ 9 ਵਿਦਿਆਰਥੀਆਂ ਦੀਵਾਸ਼ੀ ਸੂਦ, ਮਨਕੀਰਤ ਸਿੰਘ, ਰਵਨੀਤ ਸਿੰਘ, ਰੀਤ, ਗੁਰਮਨ ਸਿੰਘ, ਗੁਰੰਗ ਬਿਆਸ, ਲਾਵਿਆ, ਆਰਾਧਮ ਵਰਮਾ ਅਤੇ ਸ੍ਰੀਜੀਵਨ ਨੇ ਇਕ ਇਕ ਚਾਂਦੀ ਦਾ ਮੈਡਲ ਹਾਸਲ ਕੀਤਾ। ਇਨ੍ਹਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਤਰ੍ਹ ਰਾਸ਼ਟਰੀ ਪੱਧਰ ਉੱਤੇ 5 ਵਿਦਿਆਰਥੀ ਗੁਰਮਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਛੇਵਾਂ, ਅਭੀਜੀਤ ਰਾਵਤ ਨੂੰ ਅਠਵਾਂ, ਵਿਰਾਜ ਉਡਹੇਨ ਅਤੇ ਜਪਸਿਮਰ ਕੌਰ ਨੇ ਦਸਵਾਂ ਸਥਾਨ ਹਾਸਿਲ ਕੀਤਾ। ਜਿਸ ਦੇ ਚਲਦਿਆਂ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਧੀਆ ਪਰਫੋਰਮੈਂਸ ਬਦਲੇ ਵਧਾਈਆਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੀਆਂ ਉਨ੍ਹਾਂ ਦੇ ਚੰਗੇ ਭਵਿੱਖ ਦੇ ਲਈ ਕਾਮਨਾ ਕੀਤੀ।