ਸਕਾਲਰ ਫੀਲਡਜ਼ ਸਕੂਲ ਦੇ ਬੱਚਿਆਂ ਨੇ ਮਨਾਇਆ ਜਸ਼ਨ
ਨਵੇਂ ਸਾਲ ਲਈ ਸੰਕਲਪ ਅਤੇ ਉਮੀਦਾਂ ਨੂੰ ਲੈ ਕੇ ਸਕਾਲਰ ਫੀਲਡਜ ਪਬਲਿਕ ਸਕੂਲ ਵਿੱਚ ਵਿਸ਼ੇਸ਼ ਉਤਸ਼ਾਹ
Publish Date: Thu, 01 Jan 2026 04:31 PM (IST)
Updated Date: Thu, 01 Jan 2026 04:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਦਿਆਰਥੀ ਸਰਦੀਆਂ ਦੀਆਂ ਛੁੱਟੀਆਂ ਕਾਰਨ ਆਪਣੇ ਘਰਾਂ ਵਿਚ ਹਨ। ਪਰ ਬੱਚਿਆਂ ਦਾ ਆਪਣੇ ਸਕੂਲ ਤੇ ਅਧਿਆਪਕਾਂ ਨਾਲ ਪਿਆਰ ਅਤੇ ਜੁੜਾਅ ਅਟੁੱਟ ਹੈ। ਇਸ ਦੀ ਇਕ ਸੁੰਦਰ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੱਚਿਆਂ ਨੇ ਨਵੇਂ ਸਾਲ ਦੇ ਸੰਕਲਪ (ਨਵੇਂ ਸਾਲ ਦੀਆਂ ਮੁਬਾਰਕਾਂ) ਦੇ ਤੌਰ ’ਤੇ ਆਪਣੇ ਅਧਿਆਪਕਾਂ ਤੇ ਸਕੂਲ ਲਈ ਦਿਲੋਂ ਭਰੇ ਸੰਦੇਸ਼ ਭੇਜੇ। ਵਿਦਿਆਰਥੀਆਂ ਵੱਲੋਂ ਭੇਜੇ ਗਏ ਇਨ੍ਹਾਂ ਸੰਦੇਸ਼ਾਂ ਵਿਚ ਅਨੁਸ਼ਾਸਨ, ਸਨਮਾਨ ਤੇ ਚੰਗੇ ਆਚਰਨ ਦੀ ਭਾਵਨਾ ਸਪੱਸ਼ਟ ਤੌਰ ’ਤੇ ਨਜ਼ਰ ਆਈ। ਬੱਚਿਆਂ ਨੇ ਵਚਨ ਦਿੱਤਾ ਕਿ ਨਵੇਂ ਸਾਲ ਵਿਚ ਉਹ ਹੋਰ ਮਿਹਨਤ ਨਾਲ ਪੜ੍ਹਾਈ ਕਰਨਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਸਾਰੇ ਕਰਮਚਾਰੀਆਂ, ਅਧਿਆਪਕਾਂ ਦੇ ਨਾਲ–ਨਾਲ ਡਰਾਈਵਰ, ਮਾਲੀ, ਗੇਟ-ਕੀਪਰ, ਸਫ਼ਾਈ ਸੇਵਿਕਾਵਾਂ ਅਤੇ ਹੋਰ ਸਟਾਫ਼ ਮੈਂਬਰਾਂ ਵੱਲੋਂ ਵੀ ਆਪਣੇ ਆਪਣੇ ਨਵੇਂ ਸਾਲ ਦੇ ਸੰਕਲਪ ਲਏ ਗਏ। ਅੰਤ ਵਿਚ ਸਕੂਲ ਵੱਲੋਂ ਸਭ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਮਾਪਿਆਂ ਨੂੰ ਨਵੇਂ ਸਾਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।