300 ਵਿਦਿਆਰਥੀਆਂ ਨੂੰ ਵੰਡੀਆਂ ਸਕੂਲ ਬੈਗ ਤੇ ਕਾਪੀਆਂ
ਵਾਲਮੀਕਿ ਸਤਿਸੰਗ, ਵਿਦਿਆ ਸਾਮਗਰੀ ਵੰਡ ਸਮਾਰੋਹ ਤੇ ਮੈਡੀਕਲ ਕੈਂਪ ਆਯੋਜਿਤ
Publish Date: Mon, 20 Apr 2026 06:07 PM (IST)
Updated Date: Mon, 20 Apr 2026 06:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਜ ਸੇਵਾ ਖੇਤਰ ਵਿਚ ਅਹਿਮ ਅਤੇ ਮੋਹਰੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਜੈ ਭੀਮ ਆਟੋ ਅਤੇ ਈਰਿਕਸ਼ਾ ਯੂਨੀਅਨ ਵਲੋਂ ਪ੍ਰਧਾਨ ਵਿਸ਼ਾਲ ਕੁਮਾਰ, ਜਨਰਲ ਸਕੱਤਰ ਵਿਨੇ ਕੁਮਾਰ, ਕੈਸ਼ੀਅਰ ਸ਼ਿਵਮ ਕੁਮਾਰ ਅਰੋੜਾ ਅਤੇ ਸੰਦੀਪ ਦੀ ਦੇਖਰੇਖ ਵਿਚ ਭਾਵਾਧਸ ਦੇ ਸਹਿਯੋਗ ਨਾਲ ਪਟਿਆਲਾ ਦੇ ਲਾਹੋਰੀ ਗੇਟ ਸਥਿਤ ਗਾਂਧੀ ਨਗਰ ਵਿਖੇ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਸਤਿਸੰਗ, ਵਿਦਿਆ ਸਾਮਰਾਜੀ ਵੰਡ ਸਮਾਰੋਹ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਭਾਵਾਧਸ ਦੇ ਸਰਵ ਉੱਚ ਨਿਰਦੇਸ਼ਕ ਵੀਰ ਨਰੇਸ਼ ਧੀਂਗਾਨ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਵਲੋਂ ਮੁੱਖ ਮਹਿਮਾਨ ਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਨਿੰਦੀ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਸ਼ੀਤਲ ਅਦਿਵੰਸੀ ਲੁਧਿਆਣਾ, ਭਾਵਾਧਸ ਦੇ ਜ਼ਿਲ੍ਹਾ ਪ੍ਰਧਾਨ ਵੀਰ ਰਾਜ ਕੁਮਾਰ ਬਾਲੀ, ਸੰਤ ਰਮੇਸ਼ ਵਿਕਲ, ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਦੇ ਪ੍ਰਧਾਨ ਹੇਮ ਰਾਜ ਭੱਟੀ, ਫਕੀਰ ਚੰਦ, ਕੁਲਦੀਪ ਸਿੰਘ ਮੱਟੂ, ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਵਿਨੇ ਪਰੋਚੇ, ਹਿਊਮਨ ਰਾਇਟਸ ਸਰਵਿਸ ਦੇ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ, ਪਵਨ ਕੁਮਾਰ ਰਿਟਾਇਰਡ ਐਸ.ਐਸ.ਪੀ., ਤੇ ਜ਼ੋਨੀ ਅੱਟਵਾਲ, ਰੋਹਿਤ ਅੱਟਵਾਲ, ਰਾਜੇਸ਼ ਬੱਗਣ, ਕੁਸ਼ਵਿੰਦਰ ਕਲਿਆਣ ਆਦਿ ਅਹਿਮ ਸ਼ਖ਼ਸੀਅਤਾਂ ਵਲੋਂ ਵੀ ਹਾਜ਼ਰੀ ਲਗਵਾਈ ਗਈ। ਜਿੱਥੇ ਭਗਵਾਨ ਵਾਲਮੀਕਿ ਸਤਿਸੰਗ ਦੌਰਾਨ ਮਸ਼ੀਨਰੀ ਗਾਇਕ ਅਰੁਨ ਧਾਲੀਵਾਲ, ਆਸ਼ੂ ਸਹੋਤਾ ਅਤੇ ਜ਼ਸਵਿੰਦਰ ਬੋਬੀ ਵਲੋਂ ਸ਼ਰਧਾਲੂਆਂ ਨੂੰ ਭਜਨਾ ਰਾਹੀਂ ਭਗਤੀ ਰੰਗ ਰਗਿਆ ਗਿਆ, ਉੱਥੇ ਹੀ 300 ਜਰੂਰਤਮੰਦ ਵਿਦਿਆਰਥੀ ਬੱਚਿਆਂ ਨੂੰ ਸਕੂਲ ਬੈਗ, ਕਾਪੀਆਂ ਵੰਡੀਆਂ, ਡਾ. ਮਨਪ੍ਰੀਤ ਸਿੰਘ ਦੀ ਟੀਮ ਵਲੋਂ ਕੈਂਪ ਵਿੱਚ ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂ ਵਿਕਰਮਜੀਤ ਸਿੰਘ ਬਿੱਲਾ, ਦਿਪਕ ਕਲਿਆਣ, ਸੰਜੀਵ ਕੁਮਾਰ ਮੰਜੂ, ਸ਼ਿਵਾ, ਸ਼ੁਭਾਸ਼, ਵਿੱਕੀ ਅਤੇ ਇਨ੍ਹਾਂ ਤੋਂ ਇਲਾਵਾ ਰਿਸ਼ੀ ਕੁਮਾਰ, ਸੋਨੀ ਕੁਮਾਰ, ਕੁਲਵਿੰਦਰ ਸਿੰਘ, ਜ਼ਸਵੀਰ ਖਾਨ, ਜੱਜ ਸਿੰਘ, ਰੋਹਿੰਤ ਕੁਮਾਰ, ਗੌਰਵ ਕੁਮਾਰ, ਸੁਮਿੱਤ ਕੁਮਾਰ, ਗੁਰਵਿੰਦਰ ਸਿੰਘ ਮਨੀ, ਗੁਰਦੀਪ ਸਿੰਘ, ਰਾਜ ਕੁਮਾਰ ਲੱਕੀ ਆਦਿ ਵੱਲੋਂ ਭਲਾਈ ਕਾਰਜਾਂ ਵਿਚ ਸਹਿਯੋਗ ਕੀਤਾ ਗਿਆ।