ਸੱਤਪਾਲ ਸਿੰਘ ਕਾਲਾ ਖੰਡੇਬਾਦ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ
ਸੱਤਪਾਲ ਸਿੰਘ ਕਾਲਾ ਖੰਡੇਬਾਦ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ
Publish Date: Sun, 05 Apr 2026 04:54 PM (IST)
Updated Date: Mon, 06 Apr 2026 04:02 AM (IST)

ਕਿਸੇ ਵੀ ਟਰੱਕ ਆਪ੍ਰੇਟਰ ਤੇ ਵਪਾਰੀ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਖੰਡੇਬਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਸਰਵਸੰਮਤੀ ਨਾਲ ਨੇਪਰੇ ਚੜ੍ਹ ਗਈ। ਇਸ ਦੇ ਚਲਦਿਆਂ ਅੱਜ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੇ ਉਨ੍ਹਾਂ ਦੇ ਬੇਟੇ ਗੌਰਵ ਗੋਇਲ ਦੇ ਅਸ਼ੀਰਵਾਦ ਸਦਕਾ ਇਸ ਦੌਰਾਨ ਸਮੂਹ ਟਰੱਕ ਆਪ੍ਰੇਟਰਾਂ ਨੇ ਸਰਵਸੰਮਤੀ ਨਾਲ ਸੱਤਪਾਲ ਸਿੰਘ ਕਾਲਾ ਖੰਡੇਬਾਦ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਦੇ ਭਤੀਜੇ ਲੱਕੀ ਗੋਇਲ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਆਪ ਆਗੂ ਅਜੈ ਕੁਮਾਰ ਠੋਲੀ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ, ਭੁਪਿੰਦਰ ਸਿੰਘ ਭੂਪਾ ਅਤੇ ਹੋਰਨਾਂ ਨੇ ਸੱਤਪਾਲ ਸਿੰਘ ਕਾਲਾ ਨੂੰ ਪ੍ਰਧਾਨ ਚੁਨਣ ਉਪਰੰਤ ਉਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਪ੍ਰਧਾਨ ਸੱਤਪਾਲ ਸਿੰਘ ਕਾਲਾ ਖੰਡੇਬਾਦ ਨੇ ਕਿਹਾ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਅਸ਼ੀਰਵਾਦ ਸਦਕਾ ਮੈਨੂੰ ਜੋ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਕਿਸੇ ਵੀ ਟਰੱਕ ਆਪ੍ਰੇਟਰ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਉਨ੍ਹਾਂ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਤੇ ਲਹਿਰਾਐ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਅਤੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ ਨੂੰ ਵਿਸ਼ਵਾਸ ਦਵਾਇਆ ਕਿ ਸਾਡੀ ਯੂਨੀਅਨ ਵੱਲੋਂ ਅਨਾਜ ਦੀ ਢੋਆ ਢੁਆਈ ਤੇ ਆ ਰਹੇ ਕਣਕ ਦੇ ਸੀਜਨ ਸੰਬੰਧੀ ਕਿਸੇ ਵਪਾਰੀ, ਆੜ੍ਹਤੀ, ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਟਰੱਕ ਯੂਨੀਅਨ ਦੇ ਮੈਨੇਜਰ ਜੋਗਿੰਦਰ ਸਿੰਘ, ਟਰੱਕ ਮਾਲਕ ਰਮੇਸ਼ ਚੰਦ ਢੀਂਡਸਾ, ਸੁਰਿੰਦਰ ਕੁਮਾਰ ਸ਼ਿੰਦਾ, ਸੁਰੇਸ਼ ਕੁਮਾਰ ਠੇਕੇਦਾਰ, ਬਲਕਾਰ ਸਿੰਘ ਰਾਮਗੜ੍ਹ, ਬਿਕਰ ਭੁੱਲਰ ਨੰਗਲਾ, ਅਮਨ ਜਲੂਰ, ਕਾਲਾ ਸਿੰਘ ਸੇਖੂਵਾਸ,ਦੀਪੂ ਪੰਡਿਤ ਲਹਿਰਾ ਮੌਜੂਦ ਸਨ।