- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਬਰਾਵਾਂ ਦੇ ਸਰਪੰਚ ਦੀ ਪਿੱਠ ਤੇ ਆਏ ਪਿੰਡ ਵਾਸੀ, ਸਰਪੰਚ ਨੂੰ ਸਾਜ਼ਿਸ ਅਧੀਨ ਫ਼ਸਾਏ ਜਾਣ ਦਾ ਲਗਾਇਆ ਦੋਸ਼

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਵਿਜੀਲੈਂਸ ਵੱਲੋਂ ਪਿੰਡ ਦੇਵੀਨਗਰ (ਅਬਰਾਵਾਂ) ਦੇ ਸਰਪੰਚ ਗੁਰਚਰਨ ਸਿੰਘ ਨੂੰ ਪਿੰਡ ਦੇ ਇਕ ਵਿਅਕਤੀ ਦਾ ਪੁਲਿਸ ਕੋਲੋਂ ਟਰੈਕਟਰ ਛੁਡਾਉਣ ਲਈ 50 ਹਜ਼ਾਰ ਰੁਪਏ ਦਿਵਾਉਣ ਲਈ ਕਹੇ ਜਾਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਅਬਰਾਵਾਂ ਵਿਚ ਸਰਪੰਚ ਦੀ ਗ੍ਰਿਫ਼ਤਾਰੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਪਿੰਡ ਦੇਵੀਨਗਰ(ਅਬਰਾਵਾਂ) ਵਿਖੇ ਅੱਜ ਦੁਪਹਿਰੇ ਪਿੰਡ ਵਾਸੀਆਂ ਨੇ ਵੱਡੀ ਇਕੱਤਰਤਾ ਕੀਤੀ। ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਸਰਪੰਚ ਵਿਰੁੱਧ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਨੂੰ ਸਾਜ਼ਿਸ ਦੱਸਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਾਰੇ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਰਪੰਚ ਖ਼ਿਲਾਫ਼ ਦਰਜ ਕੇਸ ਰੱਦ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਮੌਕੇ ਨੰਬਰਦਾਰ ਰਾਜਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਸਾਧੂ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਅਜਮੇਰ ਸਿੰਘ (ਚਾਰੋਂ ਸਾਬਕਾ ਸਰਪੰਚ), ਬਿਕਰਮਜੀਤ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਅਮਰਜੀਤ ਕੌਰ, ਹਰਜਿੰਦਰ ਕੌਰ, ਸਤਨਾਮ ਕੌਰ, ਜਸਵੀਰ ਕੌਰ, ਸੁਖਵਿੰਦਰ ਕੌਰ (ਸਾਰੇ ਪੰਚ), ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਕਾਕਾ ਸਿੰਘ, ਕਰਨੈਲ ਸਿੰਘ ਠੇਕੇਦਾਰ, ਧਰਮ ਸਿੰਘ, ਸੁਰਮੁੱਖ ਸਿੰਘ, ਹਰਨੇਕ ਸਿੰਘ, ਨਾਜ਼ਰ ਸਿੰਘ, ਸੂਬੇਦਾਰ ਜੋਧ ਸਿੰਘ, ਗੁਰਪ੍ਰੀਤ ਸਿੰਘ ਜੋਨੀ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਪੰਚ ਗੁਰਚਰਨ ਸਿੰਘ ਨੂੰ ਝੂਠੇ ਦੋਸ਼ਾਂ ਤਹਿਤ ਯੋਜਨਾਬੱਧ ਢੰਗ ਨਾਲ ਫਸਾਇਆ ਗਿਆ ਹੈ।