ਸਮਾਜ ਕਲਿਆਣ ਕਲੱਬ ਵੱਲੋਂ ਕੈਂਪ ’ਚ ਸੈਂਕਡ਼ੇ ਮਰੀਜ਼ਾਂ ਨੇ ਉਠਾਇਆ ਲਾਭ
ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਲਗਾਏ ਗਏ ਕੈਂਪ ਵਿੱਚ ਸੈਂਕਡ਼ੇ ਮਰੀਜ਼ਾਂ ਨੇ ਉਠਾਇਆ ਲਾਭ
Publish Date: Sun, 15 Mar 2026 06:30 PM (IST)
Updated Date: Sun, 15 Mar 2026 06:33 PM (IST)

ਫੋਟੋ 15ਪੀਟੀਐਲ: 24 ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅੱਜ ਦੇਵੀਗਡ਼੍ਹ ਦੀ ਤਨੇਜਾ ਸਵੀਟਸ ਤੇ ਰੈਸਟੋਰੈਂਟ ਵਿਖੇ ਸਮਾਜ ਕਲਿਆਣ ਕਲੱਬ ਸਨੌਰ ਅਤੇ ਸ਼ਰਮਾ ਆਈ ਕੇਅਰ ਸੈਂਟਰ ਦੇਵੀਗਡ਼੍ਹ ਦੇ ਸਹਿਯੋਗ ਨਾਲ ਇਕ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜਸਵੀਰ ਸਿੰਘ ਜੱਸੀ ਸਰਪੰਚ ਪਿੰਡ ਹਸਨਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕਲੱਬ ਪ੍ਰਧਾਨ ਵਰਿੰਦਰ ਬੱਲੂ ਨੇ ਦੱਸਿਆ ਕਿ ਅੱਜ ਇਸ ਕੈਂਪ ਵਿਚ ਡਾਕਟਰ ਮਨਪ੍ਰੀਤ ਗਲੋਬਲ ਅੱਖਾਂ ਦਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ 425 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ 190 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਤੇ 122 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੋਣ ਕੀਤੀ ਗਈ, ਜਿਨ੍ਹਾਂ ਦੇ ਆਪਰੇਸ਼ਨ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਸਥਿਤ ਡਾ. ਮਨਪ੍ਰੀਤ ਗਲੋਬਲ ਹਸਪਤਾਲ ਵਿਖੇ ਕੀਤੇ ਜਾਣਗੇ। ਕਲੱਬ ਪ੍ਰਧਾਨ ਵਰਿੰਦਰ ਬੱਲੂ ਨੇ ਦੱਸਿਆ ਕਿ ਸਾਡਾ ਕਲੱਬ ਪਿਛਲੇ ਲੰਬੇ ਸਮੇਂ ਤੋਂ ਸਨੌਰ ਤੇ ਨਾਲ ਲੱਗਦੇ ਇਲਾਕਿਆਂ ਵਿਚ ਸਮਾਜ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕਲੱਬ ਦੀ ਸਾਰੀ ਟੀਮ ਨਸ਼ਾ ਰਹਿਤ ਹੈ। ਰੁੱਖ ਲਗਾਉਣਾ, ਕੈਂਪ ਲਗਾਉਣਾ ਅਤੇ ਖੂਨਦਾਨ ਕਰਨਾ ਕਲੱਬ ਦੇ ਪ੍ਰਮੁੱਖ ਕੰਮ ਹਨ। ਉਨ੍ਹਾਂ ਨੌਜਵਾਨਾਂ ਨੂੰ ਇਨਾਂ ਸਮਾਜ ਭਲਾਈ ਕੰਮਾਂ ਵਿਚ ਵੱਧ ਚਡ਼ ਕੇ ਹਿੱਸਾ ਲੈਣ ਲਈ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਲੀਡਰ ਸਾਹਿਬਾਨਾਂ ਨੇ ਵੀ ਇਸ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰਣਜੋਧ ਸਿੰਘ ਹਡਾਣਾ, ਇੰਦਰਜੀਤ ਸਿੰਘ ਸੰਧੂ ਵਾਇਸ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ, ਤਜਿੰਦਰ ਮਹਿਤਾ, ਨਗਰ ਪੰਚਾਇਤ ਦੇਵੀਗਡ਼੍ਹ ਦੇ ਪ੍ਰਧਾਨ ਸ਼ਵਿੰਦਰ ਕੌਰ ਧੰਜੂ, ਕਲੱਬ ਦੇ ਮੀਤ ਪ੍ਰਧਾਨ ਦਵਿੰਦਰ ਰਿੰਕੂ, ਸਟੇਜ ਸੈਕਟਰੀ ਜਗਦੀਪ ਵਿੱਕੀ, ਸੰਦੀਪ ਸਿੰਘ, ਸੁਖਵਿੰਦਰ ਸੁੱਖੀ, ਗੁਰਵੀਰ ਅਸਰਪੁਰ, ਗੁਰਵਿੰਦਰ ਰਿੰਕੂ, ਮਨਦੀਪ ਜੱਜ, ਜਸਵਿੰਦਰ ਸ਼ਰਮਾ, ਗੁਰਮੀਤ ਐਮ.ਸੀ., ਗੁਰਮਖ ਸਿੰਘ, ਗੋਲੂ,ਅਗਮ ਵੀਰ ਸਿੰਘ ਆਦਿ ਨੇ ਹਾਜ਼ਰੀ ਲਵਾਈ। ਇਸ ਮੌਕੇ ਜਸਵੀਰ ਸਿੰਘ ਜੱਸੀ ਸਰਪੰਚ ਪਿੰਡ ਹਸਨਪੁਰ ਕੰਬੋਆਂ ਨੇ ਵਿਸ਼ੇਸ਼ ਤੌਰ ’ਤੇ ਇਸ ਕੈਂਪ ਵਿਚ ਸਹਿਯੋਗ ਕੀਤਾ।