ਜਯੰਤ ਗਰਗ ਨੇ ਪਟਿਆਲਾ ਦਿਹਾਤੀ ਦਾ ਨਾਮ ਕੀਤਾ ਰੌਸ਼ਨ : ਕਾਲੂ
ਜਯੰਤ ਗਰਗ ਨੇ ਪਟਿਆਲਾ ਦਿਹਾਤੀ ਦਾ ਨਾਮ ਕੀਤਾ ਰੌਸ਼ਨ – ਸੰਜੀਵ ਸ਼ਰਮਾ ਕਾਲੂ
Publish Date: Sun, 15 Mar 2026 04:47 PM (IST)
Updated Date: Sun, 15 Mar 2026 04:48 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਦਿਹਾਤੀ ਹਲਕੇ ਲਈ ਬੇਹੱਦ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਲਾਕੇ ਦੇ ਹੋਣਹਾਰ ਨੌਜਵਾਨ ਜਯੰਤ ਗਰਗ ਨੇ ਦੇਸ਼ ਦੀ ਸਭ ਤੋਂ ਪ੍ਰਤਿਸ਼ਠਿਤ ਪ੍ਰੀਖਿਆ ਸਿਵਲ ਸਰਵਿਸਿਜ਼ ਪ੍ਰੀਖਿਆ (ਯੂਪੀਐੱਸਸੀ) ’ਚ 64ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਤੇ ਪੂਰੇ ਇਲਾਕੇ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਜਯੰਤ ਗਰਗ ਦੀ ਇਹ ਕਾਮਯਾਬੀ ਪਟਿਆਲਾ ਦਿਹਾਤੀ ਸਮੇਤ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਜਯੰਤ ਗਰਗ ਨੂੰ ਇਸ ਸ਼ਾਨਦਾਰ ਕਾਮਯਾਬੀ ਲਈ ਦਿਲੋਂ ਮੁਬਾਰਕਬਾਦ ਦਿੱਤੀ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਯੰਤ ਗਰਗ ਹਮੇਸ਼ਾ ਚੜ੍ਹਦੀ ਕਲਾ ’ਚ ਰਹੇ ਅਤੇ ਉਸਦਾ ਭਵਿੱਖ ਹੋਰ ਵੀ ਸੁਨਿਹਰਾ ਬਣੇ। ਇਸ ਮੌਕੇ ਹਲਕਾ ਸ਼ਹਿਰੀ ਯੂਥ ਕਾਂਗਰਸ ਪ੍ਰਧਾਨ ਐਡਵੋਕੇਟ ਅਭਿਨਵ ਸ਼ਰਮਾ, ਸਾਬਕਾ ਕੌਂਸਲਰ ਅਮਰਪ੍ਰੀਤ ਸਿੰਘ ਬੌਬੀ, ਰੀਧਮ ਸ਼ਰਮਾ,ਐਡਵੋਕੇਟ ਦਿਵੇਸ ਗਰਗ, ਅਸ਼ੋਕ ਗਰਗ, ਰਾਜ ਕੁਮਾਰ ਗਰਗ, ਜਤਿਨ ਬਾਂਸਲ, ਰਣਕੇਸ਼ਵ ਜੋਸ਼ੀ ਆਦਿ ਹਾਜ਼ਰ ਰਹੇ।