ਐਡਵੋਕੇਟ ਸੰਜੇ ਗਰਗ ਲੋਕ ਹਿੱਤ ਸੰਸਥਾ ਦੇ ਪ੍ਰਧਾਨ ਨਿਯੁਕਤ
ਐਡਵੋਕੇਟ ਸੰਜੇ ਗਰਗ ਲੋਕ ਹਿੱਤ ਸੰਸਥਾ ਦੇ ਪ੍ਰਧਾਨ ਨਿਯੁਕਤ
Publish Date: Wed, 25 Mar 2026 05:04 PM (IST)
Updated Date: Wed, 25 Mar 2026 05:07 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਲੋਕ ਹਿੱਤ ਸੰਸਥਾ ਦੇ ਚੇਅਰਮੈਨ ਐਡਵੋਕੇਟ ਸੁੱਚਾ ਸਿੰਘ ਦੀ ਅਗਵਾਈ ’ਚ ਇਕ ਮੀਟਿੰਗ ਰੱਖੀ ਗਈ, ਜਿਸ ਵਿਚ ਪ੍ਰਧਾਨ ਸੰਦੀਪ ਜਿੰਦਲ ਦਾ ਕਾਰਜਕਾਲ ਸਮਾਪਤ ਹੋਣ ’ਤੇ ਅਗਲੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਸਾਰੇ ਮੈਂਬਰਾਂ ਦੇ ਸੁਝਾਅ ਲਏ ਗਏ। ਇਸ ਤਰ੍ਹਾਂ ਪ੍ਰਧਾਨ ਜਿੰਦਲ ਨੇ ਐਡਵੋਕੇਟ ਸੰਜੇ ਗਰਗ ਦਾ ਨਾਮ ਪ੍ਰਧਾਨਗੀ ਪਦ ਦੇ ਲਈ ਪੇਸ਼ ਕੀਤਾ, ਜਿਸ ਦਾ ਐੱਮਐੱਲ ਆਜ਼ਾਦ ਵੱਲੋਂ ਸਮਰਥਨ ਕੀਤਾ ਗਿਆ। ਜਿਸ ਦੇ ਸਮੂਹ ਮੈਂਬਰਾਂ ਵੱਲੋਂ ਤਾੜੀਆਂ ਵਜਾ ਕੇ ਸਵਾਗਤ ਕਰਦਿਆਂ ਹੋਇਆ ਐਡਵੋਕੇਟ ਸੰਜੇ ਗਰਗ ਨੂੰ ਸੰਸਥਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਤਰ੍ਹਾਂ ਸਮੂਹ ਮੈਂਬਰਾਂ ਵੱਲੋਂ ਐਡਵੋਕੇਟ ਸੰਜੇ ਗਰਗ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਸੰਜੇ ਗਰਗ ਨੇ ਉਨ੍ਹਾਂ ਨੂੰ ਲੋਕ ਹਿੱਤ ਸੰਸਥਾ ਦੁਆਰਾ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕਰਦਿਆਂ ਹੋਇਆ ਵਿਸ਼ਵਾਸ ਦਿਵਾਇਆ ਕਿ ਉਹ ਸੰਸਥਾ ਦੀਆਂ ਆਸ਼ਾਵਾਂ ਉੱਤੇ ਖਰਾ ਉਤਰਨਗੇ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ’ਚ ਸਮੂਹ ਮੈਂਬਰਾਂ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਭਾਗ ਲਿਆ ਜਾਵੇਗਾ। ਐਡਵੋਕੇਟ ਸੰਜੇ ਗਰਗ ਵੱਲੋਂ ਆਪਣੀ ਕਾਰਜਕਾਰਨੀ ’ਚ ਡਾਕਟਰ ਲਾਜਪਤ ਰਾਏ ਚੱਪੂ ਨੂੰ ਸਰਪ੍ਰਸਤ, ਸੁੱਚਾ ਸਿੰਘ ਰਠੋਰ ਚੇਅਰਮੈਨ, ਪੀ.ਐਲ ਜੋਸ਼ੀ ਚੀਫ ਐਡਵਾਈਜ਼ਰੀ, ਪ੍ਰੋਜੈਕਟ ਚੇਅਰਮੈਨ ਸਤਵਿੰਦਰ ਸਿੰਘ ਚੌਹਾਨ ਤੇ ਸ਼ਾਮ ਸੁੰਦਰ ਵਧਵਾ, ਪੈਟਰਨ ਵਿਜੇ ਕਿੰਗਰ, ਸੰਦੀਪ ਜਿੰਦਲ ਵਾਈਸ ਚੇਅਰਮੈਨ, ਦਲਜੀਤ ਸਿੰਘ ਠੇਕੇਦਾਰ ਵਾਈਸ ਪ੍ਰਧਾਨ, ਜਗਦੀਸ਼ ਹਿਤੈਸ਼ੀ ਜਰਨਲ ਸੈਕਟਰੀ, ਆਰ ਕੇ ਬੰਟੀ ਕੈਸ਼ੀਅਰ, ਸੰਜੀਵ ਮਾਸਟਰ, ਐਡਵੋਕੇਟ ਸੰਜੇ ਬੱਗਾ ਐਡਵਾਈਜ਼ਰ, ਰਿਕੀ ਵਾਲੀਆ ਪੀਆਰਓ ਤੋਂ ਇਲਾਵਾ ਗੁਰਧਿਆਨ ਸਿੰਘ ਜੋਗਾ, ਯੋਗਰਾਜ ਜੋਸ਼ੀ, ਐੱਮਐੱਲ ਆਜ਼ਾਦ, ਲਲਿਤ ਫਾਈਨ, ਵਿਨੋਦ ਕੁਮਾਰ, ਲਲਿਤ ਲੂਥਰਾ, ਗੋਬਿੰਦ ਸਿੰਘ, ਕ੍ਰਿਸ਼ਨ ਕੁਮਾਰ ਟੇਲਰ, ਸੰਜੇ ਕੁਮਾਰ ਨੂੰ ਕਾਰਜਕਰਨੀ ’ਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸੁਆਮੀ ਪਵਨ ਕੁਮਾਰ ਯੋਗ ਚਾਰੀਆ, ਪਵਨ ਕੁਮਾਰ ਮੈਦਾਨ, ਐਡਵੋਕੇਟ ਦੇਵ ਜਿੰਦਲ ਨੂੰ ਸਮਾਜ ਸੇਵਾ ਦੇ ਖੇਤਰ ’ਚ ਆਪਣੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ।