ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁੰਜਿਆ ਸੰਗਰੂਰ
ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁੰਜਿਆ ਸੰਗਰੂਰ
Publish Date: Sun, 04 Jan 2026 05:43 PM (IST)
Updated Date: Mon, 05 Jan 2026 04:08 AM (IST)

ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗੱਤਕਾ ਟੀਮਾਂ ਨੇ ਦਿਖਾਏ ਜੌਹਰ, ਖਿੱਚ ਦਾ ਕੇਂਦਰ ਰਹੇ ਜਸਵੀਰ ਸਿੰਘ, ਪੰਜਾਬੀ ਜਾਗਰਣ , ਸੰਗਰੂਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਾਰਾ ਸ਼ਹਿਰ ਗੂੰਜ ਉੱਠਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ , ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ, ਪਰਮਿੰਦਰ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਕੋਹਲੀ, ਸ਼ਮੀ ਸਰਨਾ , ਗੁਰਜੰਟ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਤਰ ਤਾਣ ਕੇ, ਸੰਗਤਾਂ ਵੱਲੋਂ ਵਾਹਿਗੁਰੂ ਜਾਪ ਕਰਦਿਆਂ ਫੁੱਲਾਂ ਦੀ ਵਰਖਾ ਹੋਏ ਗੁਰਦੁਆਰਾ ਸਾਹਿਬ ਤੋਂ ਬਜ਼ਾਰ ਵਿੱਚ ਲੈ ਜਾਂਦਿਆਂ ਇੱਕ ਅਲੌਕਿਕ ਨਜ਼ਾਰਾ ਪੇਸ਼ ਕੀਤਾ ਅਤੇ ਸੁੰਦਰ ਸਜਾਈ ਗੱਡੀ ਵਿੱਚ ਸੁਸ਼ੋਭਿਤ ਕੀਤਾ। ਇਸ ਦੌਰਾਨ ਅਕਾਲ ਗਤਕਾ ਗਰੁੱਪ ਵੱਲੋਂ ਉਸਤਾਦ ਗੁਰਪ੍ਰੀਤ ਸਿੰਘ ਹਥਨ, ਗੁਰਮੀਤ ਸਿੰਘ ਹੁਸੈਨਪੁਰਾ ਦੀ ਅਗਵਾਈ ਵਿੱਚ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਉਦਿਆਂ ਸੰਗਤਾਂ ਵਿੱਚ ਜੋਸ਼ ਭਰ ਦਿੱਤਾ। ਮਿਸਤਰੀ ਕਿਰਪਾਲ ਸਿੰਘ ਰਾਏਕੋਟ ਵੱਲੋਂ ਤਿਆਰ ਕੀਤੇ ਜਹਾਜ਼ ਰਾਹੀਂ ਕੀਤੀ ਜਾ ਫੁੱਲਾਂ ਦੀ ਵਰਖਾ ਅਤੇ ਸਿੱਖ ਇਤਿਹਾਸ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਅਤੇ ਸੰਗਤਾਂ ਦੀ ਵੱਖ- ਵੱਖ ਲੰਗਰਾਂ, ਸਟਾਲਾਂ ਨਾਲ ਸੇਵਾ ਕੀਤੀ। ਸਿਟੀ ਥਾਣਾ ਦੀ ਪੁਲਿਸ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ।