ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜਿਆ ਸੰਗਰੂਰ
ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜਿਆ ਸੰਗਰੂਰ
Publish Date: Sun, 15 Feb 2026 03:45 PM (IST)
Updated Date: Mon, 16 Feb 2026 04:00 AM (IST)

ਲੋਕਾਂ ਮੰਦਰਾਂ ’ਚ ਟੇਕੇ ਮੱਥੇ, ਥਾਂ-ਥਾਂ ਲੱਗੇ ਲੰਗਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਐਤਵਾਰ ਨੂੰ ਜ਼ਿਲ੍ਹੇਭਰ ਵਿਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਜਿੱਥੇ ਮੰਦਰਾਂ ਵਿਚ ਮੱਥੇ ਟੇਕੇ, ਭਗਵਾਨ ਸ਼ਿਵ ਪਰਿਵਾਰ ਦੀ ਪੂਜਾ ਅਰਚਨਾ ਕੀਤੀ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੰਗਰ ਲਾਏ ਗਏ। ਸਵੇਰ ਤੋਂ ਸ਼ਹਿਰ ਦੇ ਮੰਦਰ ਪ੍ਰਚੀਨ ਸ਼ਿਵ ਮੰਦਰ ਬਗੀਚੀ ਵਾਲਾ, ਸ਼ਿਵ ਧਾਮ, ਮਾਤਾ ਚਿੰਤਪੂਰਨੀ, ਮੰਦਰ ਮਾਤਾ ਮਨਸਾ ਦੇਵੀ, ਨਗਨ ਬਾਬਾ ਸਾਹਿਬ ਦਾਸ ਤਪ ਅਸਥਾਨ, ਮੰਦਰ ਸ੍ਰੀ ਮਹਾਕਾਲੀ ਦੇਵੀ, ਸ਼ਿਵ ਮੰਦਰ ਪ੍ਰਤਾਪ ਨਗਰ, ਨੀਲਕੰਠ ਮੰਦਰ ਮੰਡੀ ਗਲੀ, ਸ਼ਿਵ ਮੰਦਰ ਕਿਸ਼ਨਪੁਰਾ ਬਸਤੀ, ਸ਼ਿਵ ਮੰਦਰ ਬਨਾਸਰ ਬਾਗ ਵਿਚ ਵੱਡੀ ਗਿਣਤੀ ਮੱਥਾ ਟੇਕਣ ਵਾਲੇ ਸ਼ਰਧਾਲਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਲੋਕਾਂ ਨੇ ਸ਼ਿਵਲਿੰਗ ’ਤੇ ਜਲ, ਬੇਲ ਪੱਤਰ, ਦੁੱਧ, ਫੁੱਲ ਚੜ੍ਹਾਕੇ ਮੱਥਾ ਟੇਕਿਆ। ਸ਼ਿਵਰਾਤਰੀ ਦੇ ਮੱਦੇਨਜ਼ਰ ਸੁਨਾਮੀ ਗੇਟ, ਪਟਿਆਲਾ ਗੇਟ, ਧੂਰੀ ਗੇਟ ਅਤੇ ਨਾਭਾ ਗੇਟ ਲੋਕਾਂ ਲਈ ਵੱਖੋ-ਵੱਖ ਲੰਗਰ ਲਾਏ ਗਏ। ਵੱਡੀ ਗਿਣਤੀ ਸ਼ਿਵ ਭਗਤਾਂ ਨੇ ਵਰਤ ਰੱਖਕੇ ਭਗਵਾਨ ਸ਼ਿਵ ਭੋਲੇ ਦੀ ਪੂਜਾ ਕੀਤੀ। ਇਸੇ ਤਰ੍ਹਾਂ ਉਭਾਵਾਲ ਰੋਡ ’ਤੇ ਸਥਿਤ ਉਸਾਰੀ ਅਧੀਨ ਮਾਤਾ ਬਗਲਾ ਦੇਵੀ ਮੰਦਰ ਵਿਖੇ ਐਡਵੋਕੇਟ ਸਤਪਾਲ ਸ਼ਰਮਾ ਅਤੇ ਲੇਖਰਾਜ ਦੀ ਅਗਵਾਈ ਵਿਚ ਮਹਾਂਸ਼ਿਵਰਾਤਰੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੂਬਾਈ ਪੈਨਸ਼ਨਰ ਆਗੂ, ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਸਾਰੇ ਧਰਮਾਂ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦੌਰਾਨ ਖੀਰ ਦਾ ਲੰਗਰ ਲਾਇਆ ਗਿਆ। ਇਸ ਮੌਕੇ ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ, ਪ੍ਰੋ. ਸੁਰੇਸ਼ ਗੁਪਤਾ, ਭੀਮ ਸੈਨ, ਜੋਗਿੰਦਰਪਾਲ ਕਾਕਾ ਬਾਗੜੀ, ਐਡਵੋਕੇਟ ਪਵਨ ਗੁਪਤਾ, ਅਵਿਨਾਸ਼ ਸ਼ਰਮਾ, ਰਾਕੇਸ਼ ਗੁਪਤਾ, ਬਲਜਿੰਦਰ ਸਿੰਘ ਨਿੱਪੀ, ਸਤੀਸ਼ ਭੋਲਾ, ਕ੍ਰਿਸ਼ਨ ਗਰਗ, ਵਿਜੈ ਕੁਮਾਰ ਸਿੰਗਲਾ , ਦੁੱਲਾ ਰਾਮ ਗੋਇਲ ਐਸਡੀਓ, ਕ੍ਰਿਸ਼ਨ ਗਰਗ ਡੋਨੀ, ਸੁਨੀਲ ਬਾਂਸਲ, ਵਿਜੈ ਕੁਮਾਰ, ਯਾਦਵਿੰਦਰ ਦਾਬਰਾ, ਸ਼ਾਮ ਲਾਲ ਜਿੰਦਲ, ਇੰਦੂ ਸਿੰਗਲਾ ਮੌਜੂਦ ਸਨ। ਭੋਲੇ ਬਾਬਾ ਦੇ ਭਗਤਾਂ ਨੇ ਲਾਇਆ ਐਨਕਾਂ ਦਾ ਲੰਗਰ ਸ਼ਹਿਰ ਦੇ ਸੁਨਾਮੀ ਗੇਟ ਸਥਿਤ ਮਦਾਨ ਆਪਟੀਕਲਜ ਵੱਲੋਂ ਐਨਕਾਂ ਦਾ ਲੰਗਰ ਲਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਦੀ ਨਜ਼ਰ ਚੈੱਕ ਕਰ ਕੇ ਵੱਖ-ਵੱਖ ਨੰਬਰਾਂ ਦੀਆਂ ਮੁਫਤ ਐਨਕਾਂ ਵੰਡੀਆਂ ਗਈਆਂ। ਨਰੇਸ਼ ਕੁਮਾਰ ਮਦਾਨ ਨੇ ਦੱਸਿਆ ਕਿ ਇਹ ਲੰਗਰ ਉਹ ਆਪਣੀ ਮਾਤਾ ਦੀ ਯਾਦ ਵਿਚ ਹਰ ਸਾਲ ਲਾਉਂਦੇ ਹਨ। ਇਸ ਦੌਰਾਨ ਕਰੀਬ 300 ਲੋਕਾਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ।