ਮੁਫ਼ਤ “ਸਰਵ ਰੋਗ ਨਿਵਾਰਨ” ਕੈਂਪ ਲਾਇਆ
ਰੋਟਰੀ ਕੰਪਲੈਕਸ ’ਚ ਲਾਇਆ ਮੁਫ਼ਤ “ਸਰਵ ਰੋਗ ਨਿਵਾਰਨ” ਕੈਂਪ
Publish Date: Sat, 11 Apr 2026 05:01 PM (IST)
Updated Date: Sun, 12 Apr 2026 04:03 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਰੋਟਰੀ ਕੰਪਲੈਕਸ ਵਿਖੇ ਇੱਕ ਦਿਨ ਦਾ ਮੁਫ਼ਤ “ਸਰਵ ਰੋਗ ਨਿਵਾਰਨ” ਪਤੰਜਲੀ ਯੋਗ ਕੈਂਪ ਹਰਿਦਵਾਰ ਵੱਲੋ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਕੈਂਪ ਵਿੱਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਹ ਕੈਂਪ ਵਿੱਚ ਪਰਮ ਪੂਜਿਆ ਸਾਧਵੀ ਦੇਵਦੀਤੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਯੋਗਾ ਅਤੇ ਕੁਦਰਤੀ ਇਲਾਜ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਏ ਅਤੇ ਸਿਹਤਮੰਦ ਅਤੇ ਸੰਤੁਲਿਤ ਜੀਵਨ ਲਈ ਯੋਗਾ ਨੂੰ ਰੋਜ਼ਾਨਾ ਅਭਿਆਸ ਵਜੋਂ ਅਪਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਕੈਂਪ ਦੀ ਅਗਵਾਈ ਯੋਗਾਚਾਰੀਆ ਮੱਖਣ ਜੈਨ ਜੀ ਨੇ ਕੀਤੀ, ਜੋ ਪਿਛਲੇ 25-30 ਸਾਲਾਂ ਤੋਂ ਸੁਨਾਮ ਵਿੱਚ ਯੋਗਾ ਦੇ ਖੇਤਰ ਵਿੱਚ ਲਗਾਤਾਰ ਸੇਵਾ ਕਰ ਰਹੇ ਹਨ। ਉਹ ਵੀ ਇਸ ਮੌਕੇ ਤੇ ਮੌਜੂਦ ਸਨ ਅਤੇ ਆਪਣੇ ਵਿਸ਼ਾਲ ਅਨੁਭਵ ਨਾਲ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ। ਯੋਗਾ ਇੰਸਟ੍ਰਕਟਰ ਸ਼੍ਰੀ ਪ੍ਰਭਾਤ ਜਿੰਦਲ ਨੇ ਯੋਗਾ ਆਸਣਾਂ ਅਤੇ ਪ੍ਰਾਣਾਯਾਮ ਤੇ ਵਿਹਾਰਕ ਸੈਸ਼ਨ ਕਰਵਾਏ। ਇਸ ਮੌਕੇ ਸਤਿਗੁਰੂ ਸਿੰਘ (ਯੋਗਾ ਪ੍ਰਮੋਟਰ), ਸੀਮਾ ਸ਼ਿਗਰੀਆ (ਯੋਗਾ ਪ੍ਰਮੋਟਰ, ਲੁਧਿਆਣਾ), ਸਤਿੰਦਰ ਕੌਰ (ਯੋਗਾ ਅਧਿਆਪਕ, ਪਟਿਆਲਾ), ਸ਼ਸ਼ੀ ਗੁਪਤਾ (ਜ਼ਿਲ੍ਹਾ ਮਹਿਲਾ ਵਿੰਗ ਇੰਚਾਰਜ), ਤਰੁਣ ਸਿੰਗਲਾ, ਅਸ਼ੋਕ ਬਾਂਸਲ, ਵਿਪੁਨ ਕਾਂਸਲ (ਯੋਗਾ ਅਧਿਆਪਕ) ਵਿਨੋਦ ਬਾਂਸਲ,ਰੋਟਰੀ ਕਲੱਬ ਦੇ ਪ੍ਰਮੁੱਖ ਮੈਂਬਰ ਰਾਜਨ ਸਿੰਗਲਾ, ਰੋਟਰੀ ਪ੍ਰਧਾਨ 2027-28, ਮਨਪ੍ਰੀਤ ਬਾਂਸਲ, ਰਮੇਸ਼ ਜਿੰਦਲ, ਦਵਿੰਦਰ ਪਾਲ ਸਿੰਘ ਰਿੰਪੀ, ਅਤੇ ਰਾਜ ਕੁਮਾਰ ਸ਼ਾਮਲ ਸਨ।