ਸ਼ਹੀਦ ਦਿਵਸ 2026 ਪਦਯਾਤਰਾ–ਮੇਰਾ ਭਾਰਤ, ਮੇਰੀ ਜ਼ਿੰਮੇਵਾਰੀ 23 ਨੂੰ
ਸ਼ਹੀਦ ਦਿਵਸ 2026 ਪਦਯਾਤਰਾ – “ਮੇਰਾ ਭਾਰਤ, ਮੇਰੀ ਜ਼ਿੰਮੇਵਾਰੀ” 23 ਨੂੰ
Publish Date: Sat, 21 Mar 2026 03:48 PM (IST)
Updated Date: Sun, 22 Mar 2026 04:02 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਰਾਹੁਲ ਸੈਣੀ, ਡਿਪਟੀ ਡਾਇਰੈਕਟਰ ਮਾਈ ਭਾਰਤ, ਸੰਗਰੂਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਨੇ ਦੱਸਿਆ ਕਿ ਸ਼ਹੀਦ ਦਿਵਸ, 23 ਮਾਰਚ ਦੇ ਮੌਕੇ ਤੇ ਦੇਸ਼ ਭਰ ਵਿੱਚ ਇੱਕ ਵਿਸ਼ਾਲ ਪਦਯਾਤਰਾ ਕਾਰਵਾਈ ਜਾ ਰਹੀ ਹੈ, ਜਿਸ ਰਾਹੀਂ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। “ਮੇਰਾ ਭਾਰਤ, ਮੇਰੀ ਜ਼ਿੰਮੇਵਾਰੀ” ਥੀਮ ਹੇਠ ਇਹ ਪਹਿਲ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਨ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਯਤਨ ਹੈ। ਇਸ ਮੌਕੇ ਜਿੱਥੇ ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਵੱਡੀ ਪਦਯਾਤਰਾ ਕਰਵਾਈ ਜਾਵੇਗੀ, ਉੱਥੇ ਦੇਸ਼ ਦੇ ਸਾਰੇ 763 ਜ਼ਿਲ੍ਹਿਆਂ ਵਿੱਚ ਵੀ ਪਦਯਾਤਰਾਵਾਂ ਆਯੋਜਿਤ ਕੀਤੀਆਂ ਜਾਣਗੀਆਂ, ਜਿੱਥੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ 500 ਭਾਗੀਦਾਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਪਦਯਾਤਰਾ ਦੀ ਦੂਰੀ ਲਗਭਗ 2 ਤੋਂ 4 ਕਿਲੋਮੀਟਰ ਹੋਵੇਗੀ। ਇਸ ਤੋਂ ਪਹਿਲਾਂ ਵੱਖ-ਵੱਖ ਪ੍ਰੀ-ਇਵੈਂਟ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਆਜ਼ਾਦੀ ਸੈਨਾਨੀਆਂ ਅਤੇ ਅਣਸੁਣੇ ਹੀਰਿਆਂ ਤੇ ਆਨਲਾਈਨ ਕੁਇਜ਼, “ਇੱਕ ਯੁਵਾ ਐ ਵੀ” ਵਿਸ਼ੇ ਤੇ ਰੀਲ ਮੁਕਾਬਲਾ ਅਤੇ 22 ਮਾਰਚ ਨੂੰ ਸਫਾਈ ਅਤੇ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸ਼ਾਮਲ ਹਨ।