ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ’ਤੇ ਹਮਲੇ ਚਿੰਤਾ ਦਾ ਵਿਸ਼ਾ
ਅਵਾਰਾ ਕੁੱਤਿਆਂ ਵੱਲੋਂ ਬੱਚਿਆਂ 'ਤੇ ਹਮਲੇ ਚਿੰਤਾ ਦਾ ਵਿਸ਼ਾ
Publish Date: Sat, 14 Mar 2026 05:04 PM (IST)
Updated Date: Sun, 15 Mar 2026 04:04 AM (IST)

ਸਕੂਲੀ ਬੱਚਿਆਂ ਤੇ ਬਜ਼ੁਰਗਾਂ ਅੰਦਰ ਡਰ ਦਾ ਮਾਹੌਲ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿਛਲੇ ਕਈ ਦਿਨਾਂ ਤੋਂ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਉੱਪਰ ਕੀਤੇ ਜਾਣ ਵਾਲੇ ਹਮਲਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਆਵਾਰਾ ਕੁੱਤੇ ਹਰ ਗਲੀ ਤੇ ਮੁਹੱਲੇ ਵਿਚ ਇੰਨੀ ਗਿਣਤੀ ’ਚ ਵਧ ਚੁੱਕੇ ਹਨ ਕਿ ਲੋਕਾਂ ਦਾ ਘਰ ਨਿਕਲਣ ਤੱਕ ਜਿਥੇ ਔਖਾ ਹੋ ਚੁੱਕਾ ਹੈ। ਉਥੇ ਹੀ ਕੁੱਤਿਆਂ ਵੱਲੋਂ ਫੈਲਾਈ ਗਈ ਗੰਦਗੀ ਕਾਰਨ ਸਰਕਾਰ ਦੀ ਸਵੱਛਤਾ ਮੁਹਿੰਮ ਵੀ ਦਮ ਤੋੜਦੀ ਨਜ਼ਰ ਆਉਂਦੀ ਹੈ। ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਲੋਕਾਂ ਚ ਡਰ : ਸ਼ੇਰਪੁਰ ਡਾ. ਜਗਜੀਵਨ ਸਿੰਘ ਸ਼ੇਰਪੁਰ ਨੇ ਕਿਹਾ ਕਿ ਆਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ਉੱਪਰ ਹਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਆਵਾਰਾ ਕੁੱਤਿਆਂ ਤੇ ਕਾਬੂ ਪਾਉਣ ’ਚ ਪ੍ਰਸ਼ਾਸਨ ਦੂਰ : ਟਿੱਬਾ ਹੋਪ ਫਾਰ ਮਹਿਲਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਥੇ ਆਵਾਰਾ ਕੁੱਤੇ ਇਨਸਾਨਾਂ ਲਈ ਘਾਤਕ ਸਾਬਤ ਹੋਏ ਹਨ। ਪਰ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇਨ੍ਹੀਂ ਵਧ ਚੁੱਕੀ ਹੈ ਕਿ ਲੋਕਾਂ ਦਾ ਬਾਜ਼ਾਰਾਂ ਚੋਂ ਲੰਘਣਾ ਤੱਕ ਅੱਖਾ ਹੈ ਚੁੱਕਾ ਹੈ। ਇਨ੍ਹਾਂ ਦੇ ਕੱਟਣ ਦਾ ਖਤਰਾ ਲੋਕਾਂ ਨੂੰ ਬਣਿਆ ਰਹਿੰਦਾ ਹੈ। ਵੱਡੀ ਸਮੱਸਿਆ ਬਣ ਕੇ ਉੱਭਰ ਰਹੇ ਹਨ ਕੁੱਤੇ : ਜੱਸੀ ਖੇੜੀ ਨੌਜਵਾਨ ਆਗੂ ਜਸਪ੍ਰੀਤ ਸਿੰਘ ਜੱਸੀ ਖੇੜੀ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਵੱਡੀ ਸਮੱਸਿਆ ਵਜੋਂ ਉੱਤਰ ਕੇ ਸਾਹਮਣੇ ਆ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇਵੇ। ਕਿਉਂਕਿ ਅਵਾਰਾ ਕੁੱਤਿਆਂ ਦੇ ਹਮਲਿਆਂ ਨਾਲ ਜਿੱਥੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਇਹ ਕੁੱਤੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ, ਜਿਸ ਕਾਰਨ ਕਈ ਮਨੁੱਖੀ ਜਾਨਾਂ ਅਜਾਈ ਹੀ ਚਲੀਆ ਜਾਂਦੀਆਂ ਹਨ। ਕੁੱਤਿਆਂ ਤੋਂ ਬੱਚਿਆਂ ਦਾ ਧਿਆਨ ਰੱਖਣ ਮਾਪੇ : ਬਿੰਦਾ ਨਸ਼ਾ ਰੋਕੋ ਕਮੇਟੀ ਸ਼ੇਰਪੁਰ/ ਖੇੜੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਦਾ ਕਹਿਣਾ ਜਿਲ੍ਹੇ ਭਰ ਅੰਦਰ ਅਵਾਰਾ ਦਾ ਕੁੱਤਿਆ ਵੱਲੋਂ ਵਧੇਰੇ ਹਮਲੇ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਦੋਂਕਿ ਕਈ ਥਾਵਾਂ ਤੇ ਬਜ਼ੁਰਗ, ਔਰਤਾਂ ਸਕੂਲੀ ਬੱਚੇ ਵੀ ਇਨ੍ਹਾਂ ਦਾ ਸ਼ਿਕਾਰ ਬਣ ਚੁੱਕੇ ਹਨ। ਇਸ ਲਈ ਮਾਪੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਇਕੱਲੇ ਗਲੀ ਮੁਹੱਲਿਆਂ ਵਿਚ ਨਾ ਜਾਣ ਦੇਣ।