3 ਨੂੰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ-ਪੱਤਰ : ਰਾਣੋ ਖੇੜੀ
ਸੂਬੇ ਭਰ ’ਚ 3 ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਪੇ ਜਾਣਗੇ–ਰਾਣੋ ਖੇੜੀ
Publish Date: Sat, 28 Feb 2026 04:43 PM (IST)
Updated Date: Sat, 28 Feb 2026 04:46 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਰਾਣੋਂ ਖੇੜੀ ਗਿੱਲਾਂ, ਜਸਵੀਰ ਕੌਰ ਕੁੱਪ ਕਲਾਂ, ਕਮਲ ਜਹਾਨ ਮਾਲੇਰਕੋਟਲਾ ਅਤੇ ਹਰਦੀਪ ਕੌਰ ਭੁਰਥਲਾ ਮੰਡੇਰ ਨੇ ਦੱਸਿਆ ਕਿ ਮੰਗਾਂ ਦੇ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਰ ਕੋਸ਼ਿਸ਼ ਰਾਹੀਂ ਮੰਗ-ਪੱਤਰ ਸੌਂਪੇ ਗਏ ਪਰ ਕੋਈ ਠੋਸ ਹੱਲ ਨਹੀਂ ਹੋਇਆ। ਇਸੇ ਰੋਸ ਵਜੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਭਰ ’ਚ ਸਮੂਹ ਆਸ਼ਾ ਵਰਕਰਾਂ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ 3 ਮਾਰਚ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਆਪਣੇ ਮੰਗ ਪੱਤਰ ਸੌਂਪਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜੋ 8 ਮਾਰਚ ਤੋਂ 11 ਮਾਰਚ ਤੱਕ ਚੱਲਣ ਵਾਲੇ ਲਾਸਟ ਬਜਟ ਸੈਸ਼ਨ ਦੌਰਾਨ ਜੇ ਵਰਕਰਾਂ ਦੀਆਂ ਮੰਗਾਂ ਜਿਵੇਂ ਕਿ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਨੂੰ ਉਜਰਤ ਅਤੇ ਕਾਨੂੰਨ ਅਨੁਸਾਰ ਰੈਗੂਲਰ ਕਰਦਿਆਂ 26000/ਰੁਪਏ ਲਾਗੂ ਕੀਤਾ ਜਾਵੇ, ਸੇਵਾ ਮੁਕਤ ਸਾਥੀ ਨੂੰ ਸਿਹਤ ਵਿਭਾਗ ਵਿੱਚ ਫਰੀ ਕੰਮ ਲੈ ਕੇ ਖਾਲੀ ਹੱਥ ਘਰ ਨਾ ਤੋਰਿਆ ਜਾਵੇ ਹਰਿਆਣਾ ਦੀ ਤਰਜ਼ ’ਤੇ ਸਹਾਇਤਾ ਫੰਡ 5 ਲੱਖ ਦਿੱਤਾ ਜਾਵੇ ਅਤੇ ਡਿਊਟੀ ਦੌਰਾਨ ਮਿਲਣ ਵਾਲੇ ਫਿਕਸ ਭੱਤੇ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਵਾਅਦਾ ਅਨਰੇਰੀਅਨ ਫੰਡ ਵਿੱਚੋਂ ਮਿਲਣ ਵਾਲਾ ਫਿੱਕਸ ਭੱਤੇ 2500/ਰੁਪਏ ਨੂੰ ਤੁਰੰਤ 10 ਹਜ਼ਾਰ ਰੁਪਏ ਕੀਤਾ ਜਾਵੇ, ਫੈਸੀਲਿਟੇਟਰਜ਼ ਦੇ ਟੂਰ ਮਨੀ ਨੂੰ ਦੁਗਣਾ ਕੀਤਾ ਜਾਵੇ ਆਦਿ ਦਾ ਨਿਪਟਾਰਾ ਨਾ ਕੀਤਾ ਤਾਂ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ।