ਰੁਪਿੰਦਰ ਸਿੰਘ ਮੋਨੂ ਬਪਰੌਰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ
ਰੁਪਿੰਦਰ ਸਿੰਘ ਮੋਨੂ ਬਪਰੌਰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ
Publish Date: Sun, 12 Apr 2026 05:19 PM (IST)
Updated Date: Mon, 13 Apr 2026 04:07 AM (IST)

ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਬਪਰੌਰ ਵਿਖੇ ਨਿਤਿਨ ਰੇਖੀ ਇੰਚਾਰਜ ਆਈਟੀ ਸੈਲ ਪੰਜਾਬ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਵਿੱਚ ਰੁਪਿੰਦਰ ਸਿੰਘ ਮੋਨੂ ਨੂੰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਪੱਤਰ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਦਿੱਤਾ। ਇਸ ਮੌਕੇ ਉਹਨਾਂ ਨਾਲ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਸੋਨੂ ਕਵਾਰਟਰ ਪਹੁੰਚੇ ਮੀਟਿੰਗ ’ਚ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਚਰਚਾ ਹੋਈ। ਜਥੇਬੰਦੀ ਵਿੱਚ ਵੱਧ ਤੋਂ ਵੱਧ ਕਿਸਾਨ ਮਜ਼ਦੂਰਾਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿਸਾਨ ਮਜ਼ਦੂਰ ਵੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਇਕੱਠੇ ਹੋ ਕੇ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰ ਰੁਪਿੰਦਰ ਸਿੰਘ ਮੋਨੂ ਤੇ ਸਮੂਹ ਨਗਰ ਨਿਵਾਸੀਆਂ ਨੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਆਉਣ ਵਾਲੇ ਸਮੇਂ ’ਚ ਜਥੇਬੰਦੀ ਲਈ ਦਿਨ ਰਾਤ ਕੰਮ ਕਰਾਂਗੇ ਤੇ ਜਥੇਬੰਦੀ ਵੱਲੋਂ ਜੋ ਸਾਨੂੰ ਡਿਊਟੀ ਲਾਈ ਜਾਵੇਗੀ ਉਹ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਅਵਤਾਰ ਸਿੰਘ, ਅਨੁਪ੍ਰੀਤ ਸਿੰਘ, ਨਾਨਕ ਸਿੰਘ, ਬਲਿਹਾਰ ਸਿੰਘ, ਜਗਮੋਹਨ ਸਿੰਘ, ਰੌਕੀ ਸਿੰਘ, ਬੂਟਾ ਸਿੰਘ, ਹਰਪ੍ਰੀਤ ਸਿੰਘ, ਕਾਕਾ ਸਿੰਘ, ਸੱਤਾ ਸਿੰਘ, ਸੁਖਵੰਤ ਸਿੰਘ, ਬੀਬੀ ਲਾਡ ਕੌਰ, ਮੰਗਾ ਸਿੰਘ, ਪਿੰਕਾ ਸਿੰਘ ਰਾਜਗੜ੍ਹ, ਰਤਨ ਸਿੰਘ, ਬਲਦੇਵ ਸਿੰਘ ਤੇ ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।