ਰੋਇਲ ਮਿਰਾਜ ਮੈਰਿਜ ਪੈਲੇਸ ’ਤੇ ਐਕਸਾਈਜ਼ ਵਿਭਾਗ ਦੀ ਕਾਰਵਾਈ
ਰੋਇਲ ਮਿਰਾਜ ਮੈਰਿਜ ਪੈਲੇਸ ‘ਤੇ ਐਕਸਾਈਜ਼ ਵਿਭਾਗ ਦੀ ਕਾਰਵਾਈ
Publish Date: Fri, 30 Jan 2026 05:34 PM (IST)
Updated Date: Fri, 30 Jan 2026 05:37 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਇਸ ਖੇਤਰ ਵਿਚ ਬਿਨਾਂ ਬਿਨਾਂ ਵੈਧ ਪਰਮਿਟ ਸ਼ਰਾਬ ਪਰੋਸਣ ਵਾਲੇ ਮੈਰਿਜ ਪੈਲੇਸਾਂ ਖ਼ਿਲਾਫ਼ ਐਕਸਾਈਜ਼ ਵਿਭਾਗ ਨੇ ਸਖ਼ਤ ਕਦਮ ਚੁੱਕੇ ਹਨ। ਇਸ ਦੌਰਾਨ ਵੀਰਵਾਰ ਨੂੰ ਸ਼ਹਿਰ ਵਿਚ ਸਥਿਤ ਰੌਇਲ ਮਿਰਾਜ਼ ਮੈਰਿਜ ਪੈਲੇਸ ਵਿਚ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਜਿਥੇ ਵਿਭਾਗ ਦੀ ਟੀਮ ਨੇ ਚਲਦੇ ਪ੍ਰੋਗਰਾਮ ਦੌਰਾਨ ਬਿਨਾਂ ਪਰਮਿਟ ਚਲਦੀ ਸ਼ਰਾਬ ਬਰਾਮਦ ਕੀਤੀ। ਖਰੜ ਦੇ ਇੰਸਪੈਕਟਰ ਅਸ਼ੋਕ ਕੁਮਾਰ ਤੇ ਜ਼ੀਰਕਪੁਰ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਅਚਾਨਕ ਪੈਲਿਸ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਪਤਾ ਲੱਗਾ ਕਿ ਸਮਾਰੋਹ ਦੌਰਾਨ ਸ਼ਰਾਬ ਬਿਨਾਂ ਵੈਧ ਪਰਮਿਟ ਦੇ ਸ਼ਰਾਬ ਪਰੋਸੀ ਜਾ ਰਹੀ ਸੀ। ਉਨ੍ਹਾਂ ਮੌਕੇ ’ਤੇ ਪਈਆਂ ਰੋਕਫੋੜ ਦੀਆਂ ਅੱਧੀ ਦਰਜਨ ਬੋਤਲਾਂ ਬਰਾਮਦ ਕੀਤੀਆਂ। ਟੀਮ ਨੇ ਪੈਲਸ ਮੈਨੇਜਰ ਤਨੁੱਜ ਮਹਾਜ਼ਨ ਤੋਂ ਜਦੋਂ ਸ਼ਰਾਬ ਚਲਾਉਣ ਦਾ ਪਰਮਿਟ ਮੰਗਿਆ ਤਾਂ ਉਹ ਵਿਖਾ ਨਹੀਂ ਸਕਿਆ। ਐਕਸਾਈਜ਼ ਵਿਭਾਗ ਨੇ ਤੁਰੰਤ ਕਾਰਵਾਈ ਕਰਕੇ ਮੈਰਿਜ ਪੈਲੇਸ ਪ੍ਰਬੰਧਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਪੈਲਿਸ ’ਚੋਂ ਅੱਧੀ ਦਰਜਨ ਬੋਤਲਾਂ ਰੋਕਫੋੜ ਕੰਪਨੀ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਪੈਲਿਸ ਦੇ ਮੈਨੇਜਰ ਤਨੁੱਜ ਮਹਾਜਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।