ਰੋਇੰਗ ਖਿਡਾਰਨਾਂ ਦਾ ਰੱਤੋਕੇ ਸਕੂਲ ਪਹੁੰਚਣ 'ਤੇ ਕੀਤਾ ਸਵਾਗਤ
ਰੋਇੰਗ ਖਿਡਾਰਨਾਂ ਦਾ ਰੱਤੋਕੇ ਸਕੂਲ ਪਹੁੰਚਣ 'ਤੇ ਕੀਤਾ ਸਵਾਗਤ
Publish Date: Tue, 10 Feb 2026 05:50 PM (IST)
Updated Date: Wed, 11 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੀਮਾ ਮੰਡੀ : ਰੱਤੋਕੇ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾ ਅਮਨਦੀਪ ਕੌਰ ਅਤੇ ਜੈਨਮ ਰਾਣੀ ਰੋਇੰਗ ਵਿੱਚ ਕਈ ਵਾਰ ਨੈਸ਼ਨਲ ਖੇਡਾਂ ਵਿੱਚ ਭਾਗ ਲੈ ਚੁੱਕੇ ਹਨ। ਪਿਛਲੇ ਦਿਨੀ 43ਵੀਂ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਮਹਾਰਾਸ਼ਟਰ ਦੇ ਪੂਨਾ ਸ਼ਹਿਰ ਵਿੱਚ ਕਰਵਾਈ ਗਈ। ਜਿਸ ਵਿੱਚ ਪੰਜਾਬ ਦੀ ਟੀਮ ਵਿੱਚ ਚਾਰ 'ਚੋਂ ਦੋ ਖਿਡਾਰਨਾਂ ਅਮਨਦੀਪ ਕੌਰ ਅਤੇ ਜੈਨਮ ਰਾਣੀ ਸਨ। ਇਸ ਟੀਮ ਨੇ 43ਵੀਆਂ ਨੈਸ਼ਨਲ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ਕਰਕੇ ਰੱਤੋਕੇ ਸਕੂਲ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਦੋਵਾਂ ਹੋਣਹਾਰ ਖਿਡਾਰਨਾਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੋਵਾਂ ਖਿਡਾਰਨਾਂ ਦੀ ਤਾਰੀਫ ਕੀਤੀ। ਸਰਪੰਚ ਹਰਦੀਪ ਕੌਰ ਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ 'ਤੇ ਮਾਣ ਹੈ। ਸਕੂਲ ਖੇਡ ਇੰਚਾਰਜ ਕਰਮਜੀਤ ਕੌਰ ਨੇ ਜਿੱਥੇ ਖਿਡਾਰੀਆਂ ਦੀ ਤਾਰੀਫ ਕੀਤੀ,ਉਥੇ ਨਾਲ ਹੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਰੱਤੋਕੇ ਦੇ ਵਿਦਿਆਰਥੀ ਖੇਡਾਂ, ਪੜ੍ਹਾਈ ਅਤੇ ਹੋਰ ਗਤੀਵਿਧਿਆਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨਗੇ।
ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਕੌਰ, ਗੁਰਚਰਨ ਸਿੰਘ, ਸਰਜਾ ਸਿੰਘ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਰਣਜੋਧ ਸਿੰਘ, ਮਨਪ੍ਰੀਤ ਸਿੰਘ, ਵਿਜੇ ਕੁਮਾਰ, ਜਗਪਾਲ ਸਾਹੋਕੇ, ਸਾਹਿਬ ਸਿੰਘ, ਪਾਲੀ ਧਨੌਲਾ, ਚਰਨਜੀਤ ਕੌਰ, ਰੇਨੂ ਸਿੰਗਲਾ, ਸਤਪਾਲ ਕੌਰ, ਅਮਰਿੰਦਰ ਕੌਰ, ਰਣਜੀਤ ਕੌਰ, ਅਜੀਤਪਾਲ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਬਿੱਟੂ ਸਿੰਘ, ਕਾਕਾ ਸਿੰਘ ਤੇ ਸੁਨੀਲ ਕੁਮਾਰ ਹਾਜਰ ਸਨ।