ਰੋਟਰੀ ਕਲੱਬ ਨੇ ਪੰਕਜ ਅਰੋੜਾ ਨੂੰ ਸੌਂਪੇ ਰਿਫਲੈਕਟਰ
ਰੋਟਰੀ ਕਲੱਬ ਨੇ ਪੰਕਜ ਅਰੋੜਾ ਨੂੰ ਸੌਂਪੇ ਰਿਫਲੈਕਟਰ
Publish Date: Mon, 19 Jan 2026 04:12 PM (IST)
Updated Date: Tue, 20 Jan 2026 04:01 AM (IST)
ਹਾਦਸਿਆਂ ਤੋਂ ਬਚਾਅ ਲਈ ਗਊਆਂ ਦੇ ਗਲਾਂ ’ਚ ਪਾਏ ਜਾਣਗੇ ਰਿਫਲੈਕਟਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੜਕਾਂ ’ਤੇ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਠੱਲ ਪਾਉਣ ਲਈ ਰੋਟਰੀ ਕਲੱਬ ਸੁਨਾਮ ਨੇ ਲਾਵਾਰਿਸ ਘੁੰਮਦੇ ਪਸ਼ੂਆਂ ਦੇ ਗਲ਼ਾਂ ਵਿਚ ਰਿਫ਼ਲੈਕਟਰ ਪਾਉਣ ਲਈ ਰੋਡ ਸੇਫਟੀ ਐਡਵਾਈਜਰ ਪੰਕਜ ਅਰੋੜਾ ਨੂੰ ਸੌਂਪੇ। ਪੰਕਜ ਅਰੋੜਾ ਨੇ ਦੱਸਿਆ ਕਿ ਰੋਟਰੀ ਕਲੱਬ ਸੁਨਾਮ ਨੇ ਰੋਡ ਸੇਫਟੀ ਦੇ ਲਈ ਨਵਾਂ ਉਪਰਾਲਾ ਕਰਦਿਆਂ ਲਾਵਾਰਿਸ ਪਸ਼ੂਆਂ ਦੇ ਗਲਾਂ ਵਿਚ ਪਾਉਣ ਦੇ ਲਈ ਰਿਫਲੈਕਟਰ ਟੇਪ (ਚਮਕਣ ਵਾਲੀ ਬੈਲਟ) ਦਿੱਤੇ ਗਏ ਹਨ। ਧੁੰਦ ਕਾਰਨ, ਟਰੈਫਿਕ ਪੁਲਿਸ ਸੁਨਾਮ ਵੱਲੋਂ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਨੂੰ ਰਿਫਲੈਕਟਰ ਬੈਲਟਾਂ ਪਹਿਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਰੋਡ ਸੇਫਟੀ ਐਡਵਾਈਜਰ ਪੰਕਜ ਅਰੋੜਾ ਨੇ ਕਿਹਾ ਕਿ ਧੁੰਦ ਦੇ ਕਾਰਨ ਸਰਦੀਆਂ ਦੇ ਮੌਸਮ ਵਿਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਦੇ ਨਾਲ ਜਾਨਲੇਵਾ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਸ ਮੌਕੇ ਰੋਟਰੀ ਦੇ ਸਾਬਕਾ ਗਵਰਨਰ ਘਣਸ਼ਿਆਮ ਕਾਂਸਲ, ਸ਼ਿਵ ਜਿੰਦਲ, ਚਰਨਦਾਸ ਗੋਇਲ, ਇੰਜੀਨੀਅਰ ਰਾਜੇਸ਼ ਗਰਗ, ਪ੍ਰਧਾਨ ਜਗਦੀਪ ਭਾਰਦਵਾਜ ,ਗੁਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਦੇਵਿੰਦਰ ਪਾਲ ਰਿੰਪੀ, ਰਾਜਨ ਸਿੰਗਲਾ ਹਾਜ਼ਰ ਸਨ।