ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
ਅਧਿਆਪਕਾਂ ਤੇ ਪੁਲਸੀਆ ਤਸ਼ੱਦਦ ਅਤੇ ਟੈਟ ਦੇ ਵਿਰੁੱਧ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
Publish Date: Tue, 17 Mar 2026 06:31 PM (IST)
Updated Date: Tue, 17 Mar 2026 06:34 PM (IST)

ਫੋਟੋ 17ਪੀਟੀਐਲ: 28 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਾਣਾ : ਅਧਿਆਪਕ ਜਥੇਬੰਦੀਆਂ ਦੇ ਆਗੂਆਂ ਜਸਵਿੰਦਰ ਸਿੰਘ ਸਮਾਣਾ ਤੇ ਅਤਿੰਦਰਪਾਲ ਸਿੰਘ ਘੱਗਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਰਾਹੀਂ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਬਿਲਕੁਲ ਬੇਲੋੜੀ ਟੈਟ ਦੀ ਸ਼ਰਤ ਲਗਾਉਣ,ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਫਰਵਰੀ 2027 ਦੀ ਤਨਖਾਹ ਅਜੇ ਤੱਕ ਨਾ ਦੇਣ ਵਿਰੁੱਧ ਸਿੱਖਿਆ ਵਿਭਾਗ ਵਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜ਼ਖ਼ਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ਵਿੱਚ ਸਥਾਨਕ ਐਮਐਲਏ ਸਾਥ ਚੇਤਨ ਸਿੰਘ ਜੋੜਾ ਮਾਜਰਾ ਦੇ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਹਰਵਿੰਦਰ ਸਿੰਘ ਬੇਲੂਮਾਜਰਾ, ਜੁੱਗਪ੍ਰਗਟ ਸਿੰਘ, ਰਾਜਿੰਦਰ ਸਿੰਘ ਸਮਾਣਾ, ਗੁਰਵਿੰਦਰ ਖਟੜਾ, ਰਾਜੀਵ ਪਾਤੜਾਂ, ਬਲਵਿੰਦਰ ਸਿੰਘ ਸਿੱਧੂ ਪਾਤੜਾਂ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹਰ ਵਰਗ ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ। ਇਕ ਪਾਸੇ ਪੰਜਾਬ ਸਰਕਾਰ ਵਲੋਂ ਖ਼ਜ਼ਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਵੀ ਤਰਸ ਰਹੇ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਪ੍ਰਦਰਸ਼ਨ ’ਚ ਸਤਪਾਲ ਸਮਾਣਵੀ, ਅਮਨਦੀਪ ਕੌੜਾ, ਜਗਤਾਰ ਅਤਾਲਾਂ,ਰਾਜ ਕੁਮਾਰ,ਗੁਰਵੀਰ ਟੋਡਰਪੁਰ,ਮਨਜੀਤ ਸਿੰਘ,ਗੁਰਮੀਤ ਬਾਂਸਲ,ਸਰਬਜੀਤ ਸਿੰਘ, ਬਲਜੀਤ ਸਿੰਘ,ਗੁਰਪ੍ਰੀਤ ਸਿੰਘ, ਜਤਿੰਦਰ ਵਰਮਾ, ਅਸ਼ਵਨੀ ਬੰਸਲ, ਗੁਰਨੈਬ ਸਿੰਘ, ਵੀਰਇੰਦਰ ਸਿੰਘ, ਗੁਰਵਿੰਦਰ ਸਿੰਘ ਸੋਨੀ, ਧੀਰਜ ਕੁਮਾਰ, ਮੈਡਮ ਹਰਦੀਪ ਕੌਰ, ਸੀਮਾ ਰਾਣੀ,ਮਲਕੀਤ ਕੌਰ, ਕਿਰਨ ਬੇਦੀ, ਰੀਤਾ ਰਾਣੀ, ਸੋਨੀਆ ਦੇਵੀ, ਵਰਿੰਦਰ ਸਿੰਘ, ਆਰਚੀ ਅਮਾਮਗੜ੍ਹ , ਸੁਧੀਰ ਕੁਮਾਰ, ਗੁਰਵਿੰਦਰ ਸਿੰਘ ਗਹੀਰ,ਗੁਰਵਿੰਦਰ ਸਿੰਘ ਧਨੇਠਾ, ਅਵਤਾਰ ਸਿੰਘ ਕਲਾਰਾ, ਮੁਕੇਸ਼ ਕੁਮਾਰ, ਰਾਮਦਾਸ, ਹੰਸਰਾਜ, ਰਤਨੀਸ਼ ਕੁਮਾਰ,ਅਸ਼ੋਕ ਕੁਮਾਰ, ਨੱਥਾ ਸਿੰਘ, ਭਰਪੂਰ ਚੰਦ, ਦੀਦਾਰ ਸਿੰਘ,ਓਮ ਪ੍ਰਕਾਸ਼, ਨਰੇਸ਼ ਕੁਮਾਰ, ਸਮਿਤ ਕੁਮਾਰ, ਗੁਰਜੀਤ ਸਿੰਘ ਕੁਤਬਨਪੁਰ, ਜਸਬੀਰ ਸਿੰਘ ਆਦਿ ਹਾਜ਼ਰ ਸਨ।