ਸੜਕ ਹਾਦਸਿਆਂ ’ਚ ਇੱਕ ਦੀ ਮੌਤ
ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ
Publish Date: Sun, 12 Apr 2026 05:04 PM (IST)
Updated Date: Mon, 13 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਏ ਸੜਕ ਹਾਦਸਿਆਂ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਜਖਮੀ ਹੋ ਗਿਆ। ਥਾਣਾ ਪਾਤੜਾਂ ਇਲਾਕੇ ਵਿੱਚ ਅਣਪਛਾਤੀ ਬਾਈਕ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਮਜੀਤ ਰਾਮ ਵਜੋਂ ਹੋਈ ਹੈ, ਜੋ ਡੇਰਾ ਖਾਸਪੁਰ ਦਾ ਰਹਿਣ ਵਾਲਾ ਸੀ। 30 ਸਾਲਾ ਕਰਮਜੀਤ ਸਿੰਘ ਚਾਰ ਬੱਚਿਆਂ ਦਾ ਪਿਤਾ ਸੀ ਅਤੇ ਗੱਡੀਆਂ ਦਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਇਹ ਹਾਦਸਾ 10 ਅਪ੍ਰੈਲ ਨੂੰ ਰਾਤ ਕਰੀਬ 8 ਵਜੇ ਵਾਪਰਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਬਾਈਕ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ। ਅਮਰਜੀਤ ਸਿੰਘ ਦੇ ਮੁਤਾਬਕ ਉਸਦਾ ਭਰਾ ਬਾਈਕ ‘ਤੇ ਸਵਾਰ ਹੋ ਕੇ ਫਲਾਈਓਵਰ ਪਾਤੜਾਂ ਤੋਂ ਗੁਜ਼ਰ ਰਿਹਾ ਸੀ, ਜਿੱਥੇ ਦੋਸ਼ੀ ਨੇ ਲਾਪਰਵਾਹੀ ਨਾਲ ਬਾਈਕ ਚਲਾਉਂਦੇ ਹੋਏ ਕਰਮਜੀਤ ਰਾਮ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਖਮੀ ਕਰਮਜੀਤ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਸੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।