ਸੜਕ ਹਾਦਸੇ 'ਚ ਤਿੰਨ ਵਿਦਿਆਰਥਣਾਂ ਜ਼ਖਮੀ
ਸੜਕ ਹਾਦਸੇ 'ਚ ਤਿੰਨ ਵਿਦਿਆਰਥਣਾਂ ਜ਼ਖਮੀ
Publish Date: Fri, 06 Mar 2026 06:58 PM (IST)
Updated Date: Fri, 06 Mar 2026 07:03 PM (IST)
ਭਾਰਤ ਭੂਸ਼ਣ ਗੋਇਲ, •ਪੰਜਾਬੀ ਜਾਗਰਣ•, ਸਮਾਣਾ : ਸ਼ੁੱਕਰਵਾਰ ਸਵੇਰੇ ਪਿੰਡ ਅਸਰਪੁਰ-ਟੋਡਰਪੁਰ ਲਿੰਕ ਰੋਡ ਤੇ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ’ਚ ਐਕਟਿਵਾ ਸਵਾਰ ਤਿੰਨ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜ਼ਖਮੀ ਵਿਦਿਆਰਥਣਾਂ ਦੀ ਪਛਾਣ ਗਗਨਪ੍ਰੀਤ ਕੌਰ, ਦਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਸਦਰ ਪੁਲਸ ਦੇ ਐਸ.ਐਚ.ਓ. ਅਜੇ ਕੁਮਾਰ ਪਰੋਚਾ ਅਤੇ ਏਐੱਸਆਈ ਰਾਜ ਕੁਮਾਰ ਸ਼ਰਮਾ ਆਪਣੀ ਟੀਮ ਸਮੇਤ ਤੁਰੰਤ ਹਸਪਤਾਲ ਪਹੁੰਚੇ। ਉਨ੍ਹਾਂ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ। ਪੁਲਿਸ ਅਧਿਕਾਰੀ ਅਨੁਸਾਰ, ਪਿੰਡ ਟੋਡਰਪੁਰ ਦੇ ਸਕੂਲ ਵਿੱਚ ਨੌਵੀਂ ਜਮਾਤ ਦੀਆਂ ਇਹ ਵਿਦਿਆਰਥਣਾਂ ਪਿੰਡ ਤੋਂ ਪ੍ਰੀਖਿਆ ਦੇਣ ਜਾ ਰਹੀਆਂ ਸਨ, ਜਦੋਂ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।