ਸਕੂਲ ਨੂੰ ਪਾਣੀ ਦੀ ਟੈਂਕੀ, ਆਰਓ ਸਿਸਟਮ ਤੇ ਵਾਟਰ ਕੂਲਰ ਦਾਨ ਕੀਤਾ
ਸਕੂਲ ਨੂੰ ਪਾਣੀ ਦੀ ਟੈਂਕੀ, ਆਰ.ਓ. ਸਿਸਟਮ ਅਤੇ ਠੰਡੇ ਪਾਣੀ ਲਈ ਵਾਟਰ ਕੂਲਰ ਦਾਨ ਕੀਤਾ
Publish Date: Fri, 20 Mar 2026 05:35 PM (IST)
Updated Date: Fri, 20 Mar 2026 05:37 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਜ਼ਿਲ੍ਹਾ ਪਟਿਆਲਾ ਦੇ ਬਲਾਕ ਦੇਵੀਗਡ਼੍ਹ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਜਲਬੇਡ਼੍ਹਾ ਲਈ ਸਮੂਹ ਪਿੰਡ ਵਾਸੀਆਂ ਵੱਲੋਂ ਇਕ ਸ਼ਲਾਘਾਯੋਗ ਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ ਹੈ। ਗਰਮੀ ਦੇ ਆਉਣ ਵਾਲੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪਿੰਡ ਦੇ ਸਰਪੰਚ ਕੂਡ਼ਾ ਰਾਮ, ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਕੂਲ ਨੂੰ 1000 ਲੀਟਰ ਸਮਰੱਥਾ ਵਾਲੀ ਪੀਣਯੋਗ ਪਾਣੀ ਦੀ ਟੈਂਕੀ, ਆਰਓ ਸਿਸਟਮ ਤੇ ਠੰਢੇ ਪਾਣੀ ਲਈ ਵਾਟਰ ਕੂਲਰ ਦਾਨ ਕੀਤਾ ਹੈ। ਇਸ ਉਪਰਾਲੇ ਨਾਲ ਹੁਣ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ਼, ਸੁਥਰਾ ਅਤੇ ਠੰਢਾ ਪੀਣਯੋਗ ਪਾਣੀ ਆਸਾਨੀ ਨਾਲ ਉਪਲੱਬਧ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਸਿਹਤ, ਸਫ਼ਾਈ ਅਤੇ ਪਡ਼੍ਹਾਈ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਇਹ ਸਹੂਲਤ ਵਿਸ਼ੇਸ਼ ਤੌਰ ’ਤੇ ਗਰਮੀ ਦੇ ਦਿਨਾਂ ’ਚ ਬੱਚਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ। ਸਕੂਲ ਇੰਚਾਰਜ ਅਧਿਆਪਕ ਕੁਲਦੀਪ ਸਿੰਘ ਅਤੇ ਸਮੂਹ ਸਟਾਫ਼ ਨੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।