23 ਮਾਰਚ ਨੂੰ ਹੋਵੇਗਾ ਇਨਕਲਾਬੀ ਨਾਟਕ ਮੇਲਾ
23 ਮਾਰਚ ਨੂੰ ਹੋਵੇਗਾ ਇਨਕਲਾਬੀ ਨਾਟਕ ਮੇਲਾ
Publish Date: Sat, 28 Feb 2026 04:23 PM (IST)
Updated Date: Sat, 28 Feb 2026 04:25 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ’ਚ ਇਨਕਲਾਬੀ ਸੱਭਿਆਚਾਰਕ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਵਿਚਾਰ ਲੋਕ ਚੇਤਨਾ ਮੰਚ ਦੇ ਇਕੱਠ ਦੌਰਾਨ ਪ੍ਰਧਾਨ ਗਿਆਨ ਚੰਦ ਸ਼ਰਮਾਂ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਮਸਤਾਨੇ ਥੀਏਟਰ ਗਰੁੱਪ ਰਾਮਪੁਰਾ ਫੂਲ ਵੱਲੋਂ ਕੋਰੀਓਗ੍ਰਾਫੀ ਅਤੇ ਇਨਕਲਾਬੀ ਨਾਟਕ ਪੇਸ਼ ਕੀਤੇ ਜਾਣਗੇ। ਜਗਸੀਰ ਜੀਦਾ ਦੀ ਲੋਕ ਸੰਗੀਤ ਮੰਡਲੀ ਅਤੇ ਡਾ. ਜਗਦੀਸ਼ ਪਾਪੜਾ ਦੇ ਮਾਲਵਾ ਹੇਕ ਗਰੁੱਪ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਜਾਣਗੇ। ਇਸ ਸਮੇਂ ਪਿਛਲੇ ਦਿਨੀ ਵਿਛੜ ਗਏ ਸਾਥੀ ਇਨਕਲਾਬੀ ਯੋਧੇ ਅਤੇ ਕਾਮਰੇਡ ਆਗੂ ਰਣਜੀਤ ਲਹਿਰਾ ਦੇ ਸ਼ਰਧਾਂਜਲੀ ਸਮਾਗਮ ਦਾ ਰੀਵਿਊ ਵੀ ਕੀਤਾ ਗਿਆ। ਇਸ ਪ੍ਰੋਗਰਾਮ ’ਚ ਮਸਤਾਨੇ ਥੀਏਟਰ ਗਰੁੱਪ, ਰਾਮਪੁਰਾ ਫੂਲ ਵੱਲੋਂ ਕੋਰੀਓਗਰਾਫੀ ਅਤੇ ਇਨਕਲਾਬੀ ਨਾਟਕ ਪੇਸ਼ ਕੀਤੇ ਜਾਣਗੇ। ਇਸ ਮੌਕੇ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਸੁਖਜਿੰਦਰ ਲਾਲੀ, ਮਹਿੰਦਰ ਸਿੰਘ, ਗੁਰਚਰਨ ਸਿੰਘ, ਜੋਰਾ ਸਿੰਘ ਗਾਗਾ, ਸ਼ਮਿੰਦਰ ਸਿੰਘ, ਸੁਖਦੇਵ ਚੰਗਾਲੀਵਾਲਾ, ਮਾਸਟਰ ਰਘਵੀਰ ਭੁਟਾਲ, ਬਰਿੰਦਰ ਸਿੰਘ ਅਤੇ ਰਣਦੀਪ ਸਿੰਘ ਹਾਜ਼ਰ ਸਨ।