31 ਮਾਰਚ ਨੂੰ ਸੇਵਾ ਮੁਕਤੀ ’ਤੇ ਵਿਸ਼ੇਸ਼
31 ਮਾਰਚ ਨੂੰ ਸੇਵਾ ਮੁਕਤੀ ਤੇ ਵਿਸ਼ੇਸ਼
Publish Date: Mon, 30 Mar 2026 03:57 PM (IST)
Updated Date: Tue, 31 Mar 2026 04:01 AM (IST)

ਅਧਿਆਪਨ ਤੇ ਕਲਾ ਦਾ ਸੁਮੇਲ ਹਨ ਕੁਲਵਿੰਦਰ ਸਿੰਘ ਮੋਹਲ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਅਧਿਆਪਕ ਕੁਲਵਿੰਦਰ ਸਿੰਘ ਮੋਹਲ ਦਾ ਜਨਮ 1 ਸਤੰਬਰ 1967 ਨੂੰ ਪਿਤਾ ਹਰਪਾਲ ਸਿੰਘ ਮੋਹਲ ਤੇ ਸੁਰਜੀਤ ਕੌਰ ਦੇ ਘਰ ਇਤਿਹਾਸਿਕ ਸ਼ਹਿਰ ਸੁਨਾਮ ਵਿਖੇ ਹੋਇਆ। ਮਾਤਾ ਪਿਤਾ ਵੱਲੋਂ ਚੰਗੇ ਸੰਸਕਾਰ ਤੇ ਪੜ੍ਹਾਈ ਪ੍ਰਤੀ ਪ੍ਰੇਰਣਾ ਸਦਕਾ ਮੁਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ ) ਸੁਨਾਮ ਤੋਂ ਪ੍ਰਾਪਤ ਕਰਕੇ ਗ੍ਰੈਜੂਏਸ਼ਨ ਤੱਕ ਦੀ ਤਾਲੀਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਪ੍ਰਾਪਤ ਕੀਤੀ। ਦਿਲ ਵਿਚ ਅਧਿਆਪਕ ਬਣਨ ਦੀ ਚਾਹਤ ਨੇ ਅਧਿਆਪਨ ਕਿੱਤੇ ਵੱਲ ਪ੍ਰੇਰਿਤ ਕੀਤਾ ਤੇ ਬੀਐਡ ਦੀ ਡਿਗਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਪ੍ਰਾਪਤ ਕਰ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਆਨਰਜ ਤੇ ਹਿਸਟਰੀ ਵਿਸ਼ੇ ਦੀ ਮਾਸਟਰ ਡਿਗਰੀ ਹਾਸਿਲ ਕੀਤੀ। ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ |ਚ ਮੁਹਰਲੀ ਕਤਾਰ ’ਚ ਰਹਿ ਕੇ ਆਪਣੀ ਨਿਵੇਕਲੀ ਪਹਿਚਾਣ ਬਣਾਈ। ਅਧਿਆਪਨ ਕਿੱਤੇ ਦਾ ਸਫਰ ਅਪ੍ਰੈਲ 1989 ਤੋਂ ਇਕ ਨਿੱਜੀ ਸੰਸਥਾ ਤੋਂ ਆਰੰਭ ਕੀਤਾ ਤੇ 9 ਸਾਲ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਾਉਂਦਿਆਂ ਜੁਲਾਈ 1997 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਬਤੌਰ ਐੰਸਐੰਸ ਮਾਸਟਰ ਨਿਯੁਕਤੀ ਹੋਈ ਥੋੜਾ ਸਮਾਂ ਸਰਕਾਰੀ ਹਾਈ ਸਕੂਲ ਚੱਠਾ ਨਨਹੇੜਾ ਵਿਚ ਸੇਵਾ ਕਰਨ ਤੋਂ ਬਾਅਦ 5 ਅਗਸਤ 2000 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਜੁਆਇਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ 21 ਸਾਲ ਮਾਸਟਰ ਕੇਡਰ ਵਿੱਚ ਰਹਿੰਦਿਆਂ 21 ਜੂਨ 2021 ਨੂੰ ਪਦ ਉਨਤ ਹੋ ਕੇ ਬਤੌਰ ਹਿਸਟਰੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਾਂ ਵਿਖੇ ਹਾਜ਼ਰ ਹੋਏ। ਪ੍ਰੰਤੂ ਆਪਣੇ ਪਿਤਰੀ ਸਕੂਲ ਦੀ ਮਿੱਟੀ ਦਾ ਮੋਹ ਤੇ ਵਿਦਿਆਰਥੀਆਂ ਦੀਆਂ ਮੋਹ ਤੰਦਾਂ ਨੇ ਦੁਬਾਰਾ ਜਖੇਪਲ ਸਕੂਲ ਵਿਚ ਆਉਣ ਲਈ ਦਿੱਲੀ ਮਜਬੂਰ ਕੀਤਾ। 2011 ਤੋਂ 2020 ਤੱਕ ਮਾਸਟਰ ਕੇਡਰ ਯੂਨੀਅਨ ਪੰਜਾਬ ਵਿਚ ਬਤੌਰ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਦੀ ਪ੍ਰਤਿਨਿਧਤਾ ਕੀਤੀ ਅਤੇ ਲੈਕਚਰਰ ਬਣਨ ਉਪਰੰਤ ਗੌਰਮੈਂਟ ਸਕੂਲ ਲੈਕਚਰ ਯੂਨੀਅਨ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਇੱਥੇ ਹੀ ਬਸ ਨਹੀਂ ਗੁਰਮਤ ਖੇਤਰ ਵਿਚ ਵੀ ਮੋਹਲ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪਿਛਲੇ 19 ਸਾਲਾਂ ਤੋਂ ਜਨਰਲ ਸਕੱਤਰ ਦੀ ਸੇਵਾ ਨਿਭਾ ਰਹੇ ਹਨ। ਕੁਲਵਿੰਦਰ ਸਿੰਘ ਮੋਹਲ 31 ਮਾਰਚ 2026 ਨੂੰ ਆਪਣੀ 29 ਸਾਲ ਦੀ ਸ਼ਾਨਾਮੱਤੀ ਸੇਵਾ ਉਪਰੰਤ ਸੇਵਾ ਮੁਕਤ ਹੋ ਰਹੇ ਹਨ ਤੇ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਵਿਦਿਆਰਥੀ ਤੇ ਨਗਰ ਨਿਵਾਸੀ ਹਮੇਸ਼ਾ ਯਾਦ ਰੱਖਣਗੇ।