ਪਿੰਡ ਰਾਮ ਨਗਰ ਛੰਨਾ ਵਿਖੇ ਧਾਰਮਿਕ ਸਮਾਗਮ ਕਰਾਇਆ
ਪਿੰਡ ਰਾਮ ਨਗਰ ਛੰਨਾ ਵਿਖੇ ਧਾਰਮਿਕ ਸਮਾਗਮ ਕਰਾਇਆ
Publish Date: Fri, 20 Feb 2026 04:30 PM (IST)
Updated Date: Sat, 21 Feb 2026 04:04 AM (IST)

ਸੰਤ ਰਵਿਦਾਸ ਜੀ ਨੇ ਸਮਾਜ ਦੀ ਦਿਸ਼ਾ ਬਦਲ ਦਿੱਤੀ: ਈਸ਼ਵਰ ਪ੍ਰੀਤਾ ਭਾਰਤੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਸਾਖਾ ਸੁਨਾਮ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਕ ਰੋਜ਼ਾ ਸਤਿਸੰਗ ਸਮਾਗਮ ਪਿੰਡ ਰਾਮ ਨਗਰ ਛੰਨਾ ਵਿਖੇ ਨਰਿੰਦਰ ਪਾਲ ਸਿੰਘ ਛੰਨਾ ਦੀ ਪ੍ਰੇਰਨਾ ਸਦਕਾ ਕਰਵਾਇਆ। ਇਸ ਸਮਾਗਮ ਵਿੱਚ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ਿਆ ਸਾਧਵੀ ਈਸ਼ਵਰ ਪ੍ਰੀਤਾ ਭਾਰਤੀ ਜੀ ਨੇ ਦੱਸਿਆ ਕਿ ਯੁੱਗ ਪੁਰਸ਼ ਜਦੋਂ ਵੀ ਇਸ ਧਰਤੀ ਤੇ ਆਉਂਦੇ ਹਨ ਉਹ ਜਗਤ ਵਿੱਚ ਉੱਜਵਲਾ ਨਵਚੇਤਨਾ ਤੇ ਨਵਸੁਜਨ ਦਾ ਸੰਚਾਰ ਕਰਦੇ ਹਨ। ਸਾਧਕ ਦੇ ਹਿਰਦੇ ਵਿੱਚ ਇੱਕ ਅਜੀਬ ਕ੍ਰਿਸ਼ਮਾ ਕਰਕੇ ਹਿਰਦੇ ਨੂੰ ਇਕ ਸੂਤਰ ਵਿੱਚ ਪੁਰੋ ਦਿੰਦੇ ਹਨ , ਇਸ ਤਰ੍ਹਾਂ ਹੀ ਮਹਾਂਪੁਰਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਇਕ ਮਹਾਨ ਸਤਿਗੁਰੂ ਦਿਵਿਆ ਰਾਸ਼ਟਰ ਤੇ ਸੁਜਨ ਅਧਿਆਤਮਿਕ ਪ੍ਰਚੰਡ ਕ੍ਰਾਂਤੀ ਲਿਆਂਦੀ। ਜਿੰਨਾ ਨੇ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਸਮਾਜ ਦੀ ਦਿਸ਼ਾ ਬਦਲ ਦਿੱਤੀ। ਉਨ੍ਹਾਂ ਦੱਸਿਆ ਕੇ ਅੱਜ ਵੀ ਮਨੁੱਖ ਨੂੰ ਅਜਿਹੇ ਹੀ ਅਧਿਆਤਮਿਕ ਪ੍ਰਭੂ ਸਤਾ ਦੇ ਤਤਵ ਦਰਸੀ ਗੁਰੂ ਦੀ ਜ਼ਰੂਰਤ ਹੈ। ਕਿਉਂਕਿ ਅੱਜ ਦਾ ਮਨੁੱਖ ਵੀ ਅਪਰਾਧ ਜਗਤ ਦਾ ਨਾਇਕ ਬਣ ਗਿਆ ਹੈ। ਰਿਸ਼ਤਿਆਂ ਦੀ ਪਵਿੱਤਰਤਾ ਨੂੰ ਮਿੱਟੀ ਵਿੱਚ ਮਿਲਾ ਰਿਹਾ ਹੈ, ਇਸ ਲਈ ਅੱਜ ਵੀ ਇੱਕ ਪੂਰਨ ਸਤਿਗੁਰੂ ਦੀ, ਜਿਸ ਨਾਲ ਮਨੁੱਖ ਬ੍ਰਹਮ ਗਿਆਨ ਦੁਆਰਾ ਆਪਣੇ ਅੰਦਰ ਜੋਤੀ ਸਰੂਪ ਪ੍ਰਕਾਸ਼ ਰੂਪ ਈਸ਼ਵਰ ਦਾ ਸਾਕਸ਼ਾਤਕਾਰ ਦਰਸ਼ਨ ਆਪਣੇ ਅੰਤਰ ਜਗਤ ਵਿੱਚ ਕਰਕੇ ਦੁਨੀਆ ਨੂੰ ਬਦਲ ਸਕਦਾ ਹੈ। ਇਸੇ ਮੌਕੇ ਸਰਪੰਚ ਇੰਦਰਜੀਤ ਕੌਰ, ਬੀਜੇਪੀ ਆਗੂ ਸ਼ਮਸ਼ੇਰ ਸਿੰਘ ਬੱਧਣ, ਸਾਬਕਾ ਸਰਪੰਚ ਗਰੀਬ ਸਿੰਘ, ਸਾਬਕਾ ਸਰਪੰਚ ਸੁਮਨ ਸਰਮਾ, ਜਸਵੀਰ ਸਿੰਘ ਛੰਨਾ, ਸਾਬਕਾ ਪੰਚ ਮਨਪ੍ਰੀਤ ਸਿੰਘ ਗਰੇਵਾਲ, ਸਾਬਕਾ ਪੰਚ ਬਲਜਿੰਦਰ ਸਿੰਘ ਜਿੰਦਰ, ਜਥੇਦਾਰ ਗੁਰਸੇਵਕ ਸਿੰਘ ਖਹਿਰਾ, ਬਲਦੇਵ ਸਿੰਘ ਖੇੜੀ, ਅਮਰਜੀਤ ਸਿੰਘ ਖੇੜੀ, ਕਿਸਾਨ ਆਗੂ ਕਰਮਜੀਤ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਗਿੱਲ ਪੰਚ, ਜੋਗਿੰਦਰ ਸਿੰਘ ਢੀਡਸਾ ਤੇਜਾ ਸਿੰਘ ਬਲਦੇਵ ਸਿੰਘ, ਰੂਪਾ ਸਿੰਘ, ਨਾਹਰ ਸਿੰਘ ਗਰੇਵਾਲ, ਬਿਧੀ ਸਿੰਘ ਖਹਿਰਾ, ਚੂਹੜ ਸਿੰਘ ਸੋਹੀ ਪੰਚ,ਸੰਗਾਰਾ ਸਿੰਘ ਖਹਿਰਾ, ਖੁਸ਼ਦੇਵ ਕੁਮਾਰ ਸ਼ਰਮਾ,ਰਿਟਾਇਰ ਇਨਸਪੈਕਟਰ ਬਲਜੀਤ ਸਿੰਘ, ਹਰੀ ਸਿੰਘ ਚਹਿਲ ਹਾਜਰ ਸਨ।